ਅੱਜ ਮਜ਼ਦੂਰ ਦਿਵਸ ਦੀ ਛੁੱਟੀ ਹੈ ...ਮੈਨੂੰ .... ਬਾਪੂ ਨੂੰ ਨਹੀਂ........ ਜੋ ਪੰਜਾਹ ਸਾਲਾਂ ਤੋਂ ਦਿਹਾੜੀ ਕਰਦਾ ਆ ਰਿਹਾ ਹੈ .... ਉਹ ਅੱਜ ਵੀ.... ਹੁਣ ਸਿਖਰ ਦੁਪਹਿਰੇ ਕਿਸੇ ਇਮਾਰਤ ਦੀ ਦੂਜੀ ਤੀਜੀ ਮੰਜਲ ਤੇ ਕੰਮ ਕਰ ਰਹੇ ਨੇ ...ਤੇ ਅੱਜ ਹੀ ਮਜ਼ਦੂਰ ਦਿਵਸ ਉਹਨਾਂ ਨੂੰ ਕਿਰਾਏ ਦਾ ਘਰ ਬਦਲਣਾ ਪੈ ਰਿਹਾ ਹੈ... ਸ਼ਹਿਰ ਦੀਆਂ ਬਹੁਤੀਆਂ ਇਮਾਰਤਾਂ ਬਾਪੂ ਦੇ ਪਸੀਨੇ ਨਾਲ ਬਣੀਆਂ ਹਨ ... ਉਹ ਬਾਪੂ ਦੇ ਹੱਥਾਂ ਨੂੰ ਸਿਆਣ ਦੀਆਂ ਹਨ .... ..... ਗੁਰੂਦੁਆਰਾ ...ਮੰਦਰ ..... ਪੀਰ ਖਾਨਾ ..... ਸਿਨੇਮਾ ਘਰ ..... ਸ਼ੋਅ ਰੂਮ ...... ਬਿਗ ਬਜ਼ਾਰ ..... ਬਾਪੂ ਨੇ ਹੀ ਬਣਾਏ ਹਨ ..... ਪਰ ਉਹਨਾਂ ਦਾ ਆਪਣਾ ਘਰ .....
ਜੇ ਇਹੀ ਅੱਖਰ ਮੈਂ ਕਾਗਜ਼ ਤੇ ਸਿਆਹੀ ਨਾਲ ਲਿਖੇ ਹੁੰਦੇ ਤਾਂ ਮੇਰੀਆਂ ਅੱਖਾਂ ਦੇ ਪਾਣੀ ਨਾਲ ਖੁਰ ਗਏ ਹੁੰਦੇ......।।
Friday, April 30, 2010
Sunday, April 25, 2010
ਮਾਈਕਲ ਐਂਜਲੋ
ਤੇਰੀਆਂ ਅੱਖਾਂ ਰਾਹੀਂ
ਮੈਂਨੂੰ ਰੋਸ਼ਨੀ ਦਿਸਦੀ
ਅੰਨ੍ਹੇ ਨੂੰ ਨਹੀਂ ਤਾਂ ਕੀ ਦਿਸਣਾ ਸੀ
ਤੇਰਾ ਲਹੂ ਵਗੇ ਮੋਢਿਆਂ ਚ
ਜੋ ਚੁਕੀ ਫਿਰਨ ਭਾਰ ਦੁਨੀਆਂ ਦਾ
ਮੇਰੀਆਂ ਕੰਬਦੀਆਂ ਟੰਗਾਂ ਤੋਂ ਕੀ ਟੁਰ ਹੁੰਦਾ
ਤੇਰੇ ਪੰਖਾਂ ਤੇ ਉਡਾਰੀਆਂ ਲਾਵਾਂ ਉਚੀਆਂ
ਅਣ-ਕਿਆਸੇ ਗਗਨਾਂ 'ਚ
ਤੂੰ ਹੀ ਜਾਣੇ ਮੈਂ ਧੁੱਪ 'ਚ ਠਰਨਾ
ਜਾਂ ਠੰਢ 'ਚ ਵੀ ਨਿੱਘਾ ਰਹਿਣਾ
ਤੇਰੀਆਂ ਸੋਚਾਂ ਜ਼ਿਹਨ ਮੇਰੇ 'ਚ
ਲਫ਼ਜ਼ ਲਭਦੇ ਮੇਨੂੰ ਤੇਰੇ ਸਾਹਾਂ 'ਚੋਂ
ਜਿਵੇਂ ਰਾਤ ਨੂੰ ਚੰਨ ਚਮਕਦਾ
ਸੂਰਜ ਤੋਂ ਰੌਸ਼ਨੀ ਲੈ
ਇਵੇਂ ਮੈਨੂੰ ਲਿਸ਼ਕਣ ਲਾਵੇ
ਤੇਰੀ ਰੌਸ਼ਨੀ
ਉਪਰੋਕਤ ਪਿਆਰ ਕਵਿਤਾ ਮਾਈਕਲ ਐਂਜਲੋ ਦੀ ਹੈ ਜਿਸ ਦਾ ਅਨੁਵਾਦ ਸਵੀਡੀ ਭਾਸ਼ਾ ਤੋਂ ਸਤੀ ਕੁਮਾਰ ਨੇ ਕੀਤਾ ਹੈ । ਇਹ ਕਵਿਤਾ ਮਾਈਕਲ ਨੇ ਕਿਸ ਲਈ ਲਿਖੀ ..... ਮਾਂ ਭੈਣ ਪ੍ਰੇਮਿਕਾ ਪ੍ਰਮਾਤਮਾ ਜਾਂ ਫਿਰ ਆਪਣੇ ਦੋਸਤ ਲਈ .....

Saturday, April 17, 2010
ਅੱਜ ਦਾ ਦਿਨ
ਅੱਜ ਦਾ ਦਿਨ ਵਾਪਸ ਨਹੀਂ ਆਉਣਾ
.....................................
.......................................
......................................
ਅੱਜ ਦਾ ਦਿਨ ਵਾਪਸ ਨਹੀਂ ਆਉਣਾ
ਡਾ. ਹਰਦੀਪ ਕੌਰ ਦੀਪੀ ਨੇ ਅਲਬਰਟ ਆਈਨਸਟਾਇਨ ਨੂੰ ਯਾਦ ਕਰਦਿਆਂ ਕੁਝ ਗੱਲਾਂ ਸਾਂਝੀਆਂ ਕੀਤੀਆਂ ਹਨ ਜੋ ਆਪ ਸਭ ਲਈ ਪੇਸ਼ ਹਨ
ਗੁਰਪ੍ਰੀਤ ਜੀ,
ਬਹੁਤ ਖੂਬ। ਚੰਗਾ ਯਾਦ ਦਿਵਾਇਆ।
ਅੱਜ ਦੇ ਦਿਨ ਸਾਨੂੰ ਐਬਰਟ ਆਈਸਟਾਈਨ ਨੂੰ ਯਾਦ ਕਰਨਾ ਬਣਦਾ ਹੈ।
ਅੱਜ ਦੇ ਦਿਨ (18 ਅਪ੍ਰੈਲ 1955) ਨੂੰ ਇਸ ਮਹਾਨ ਸਾਇੰਸਦਾਨ ਨੇ ਇਸ ਦੁਨੀਆਂ ਨੂੰ ਅਲਵਿਦਾ ਕਿਹਾ ਸੀ।
ਅਲਬਰਟ ਆਈਨਸਟਾਈਨ ਦਾ ਜਨਮ 14 ਮਾਰਚ 1879 ਨੂੰ ਜਰਮਨੀ 'ਚ ਹੋਇਆ।ਉਸ ਨੂੰ ਕਲਾਸੀਕਲ ਮਿਉਜ਼ਿਕ ਪਸੰਦ ਸੀ ਤੇ ਓਹ ਵਾਇਲਨ ਵਜਾਉਂਦਾ ਸੀ।
ਉਸ ਦੇ ਦੋ ਵਿਆਹ ਸਨ- ਪਹਿਲਾ- 1903 ਤੇ ਦੂਜਾ 1919 'ਚ ਹੋਇਆ।
ਪਹਿਲੀ ਪਤਨੀ (ਮੀਲੀਵਾ) ਦੇ ਦੋ ਬੱਚੇ, ਇੱਕ ਵਿਆਹ ਤੋਂ ਪਹਿਲਾਂ ਲੜਕੀ(ਲੀਜ਼ਰਲ- ਜਿਸ ਦੀ ਜਲਦ ਹੀ ਮੌਤ ਹੋ ਗਈ) ਤੇ ਇੱਕ ਵਿਆਹ ਤੋਂ ਬਾਅਦ ਲੜਕਾ (ਹੈਨਜ਼) ਸੀ।
ਦੂਜਾ ਵਿਆਹ ਉਸ ਨੇ ਆਪਣੀ ਕਜ਼ਨ ਐਲਸਾ ਨਾਲ਼ ਕਰਵਾਇਆ ਜਿਸ ਨੇ 1917 ਆਈਨਸਟਾਈਨ ਦੀ ਜਾਨ ਬਚਾਈ ਜਦੋਂ ਓਹ ਕਲੈਪਸ ਹੋ ਰਿਹਾ ਸੀ।
ਭਾਵੇਂ ਉਸ ਦਾ ਪਰਿਵਾਰਕ ਜੀਵਨ ਬਹੁਤਾ ਸੁਖਾਂਤਕ ਨਹੀਂ ਰਿਹਾ ਪਰ ਉਸ ਨੇ ਕੁਝ ਨਵੇਕਲੇ ਵਿਚਾਰ ਦੁਨੀਆਂ ਨੂੰ ਦਿੱਤੇ।
ਆਈਸਟਾਈਨ ਕਹਿੰਦਾ ਸੀ......
* Imagination is more important than knowledge.
* Do not worry about your difficulties in mathematics, I assure you that mine are greater.
* Science without religion is lame; religion without science is blind.
* Before God we are all equally wise - equally foolish.
* If I give you a pfennig, you will be one pfennig richer and I'll be one pfennig poorer. But if I give you an idea, you will have a new idea but I shall still have it, too.
18 ਅਪ੍ਰੈਲ 1955 ਨੂੰ ਉਸ ਦੀ ਮੌਤ ਨਿਊ ਜਰਸੀ ਵਿੱਚ ਹੋਈ, ਜਿਥੇ ਉਸ ਦਾ ਦਾਹ-ਸੰਸਕਾਰ ਕੀਤਾ ਗਿਆ ਤੇ ਉਸ ਦੀਆਂ ਅਸਥੀਆਂ ਅਣ-ਦੱਸੀ ਥਾਂ 'ਤੇ ਖਿੰਡਾ ਦਿੱਤੀਆਂ ਗਈਆਂ।
ਹਰਦੀਪ

Saturday, April 10, 2010
ਹਰਨਾਮ
ਨਹੀਂ ਮਿਲਿਆ ਮੈਂ ਤੈਨੂੰ ਉਸ ਤਰਾਂ
ਜਿਵੇਂ ਅਕਸਰ ਮਿਲਦੇ ਨੇ ਲੋਕ ਇਕ ਦੂਜੇ ਨੂੰ
ਤੇਰੇ ਹੱਥਾਂ ਚੋਂ ਤਿਲਕਿਆ ਸੁਰਾਖ ਹੈ ਮੇਰੀ ਨਜ਼ਰ ਸਾਹਵੇਂ
ਮੈਂ ਇਹਦੇ ਆਕਾਰ ਨੂੰ ਬਦਲਦਾ ਰਹਿੰਦਾ ਹਾਂ ਆਪਣੀ ਮਰਜ਼ੀ ਮੁਤਾਬਿਕ
ਇਹ ਕਦੇ ਘੁੰਮਦਾ ਹੈ
ਪਹੀਏ ਵਾਂਗ ਗੋਲ ਹੁੰਦਾ ਹੈ
ਕਦੇ ਖੜਾ ਹੁੰਦਾ ਹੈ ਸਥਿਰ
ਬਿਲਕੁਲ ਚੌਰਸ ਹੁੰਦਾ ਹੈ
ਤੇ ਕਦੇ ਕਦੇ ਡੋਲਦਾ ਇਧਰ ਉਧਰ ਪੁੱਠੀ ਤਿਕੌਣ ਹੁੰਦਾ ਹੈ
ਜੇ ਆਲੇ ਭੋਲੇ ਬਾਲ ਜਿਹੀ ਉਤਸੁਕਤਾ ਹੁੰਦੀ ਮੇਰੇ ਅੰਦਰ !?
ਮੈਂ ਆਪਣੇ ਮੋਢਿਆਂ ਦੇ ਫਰਿਸ਼ਤਿਆਂ ਸੰਗ ਦੋਸਤੀ ਗੰਢ ਲਈ ਹੈ ।।

Friday, April 9, 2010
ਮਿੱਠੀ
ਦਸ ਮਿੰਟ ਪਹਿਲਾਂ ਹੀ
ਜਾਣਨ ਲੱਗਿਆ ਬੱਚਾ ਉਹ
ਕਰਦਾ ਨਿੱਕੀਆਂ ਨਿੱਕੀਆਂ ਗੱਲਾਂ
ਆਖਣ ਲੱਗਿਆ ਮੈਨੂੰ
ਉਰੇ ਕਰੋ ਗੱਲ੍ਹ
ਮਿੱਠੀ ਲੈਣੀ ਐ
ਇਸ ਕਵਿਤਾ ਵਿਚਲਾ ਰਸ
ਉਸ ਬੱਚੇ ਦੀ ਮਿੱਠੀ ਦਾ ਹੈ
ਕਿਹੋ ਜਿਹਾ ਲੱਗਿਆ ।।
ਜਾਣਨ ਲੱਗਿਆ ਬੱਚਾ ਉਹ
ਕਰਦਾ ਨਿੱਕੀਆਂ ਨਿੱਕੀਆਂ ਗੱਲਾਂ
ਆਖਣ ਲੱਗਿਆ ਮੈਨੂੰ
ਉਰੇ ਕਰੋ ਗੱਲ੍ਹ
ਮਿੱਠੀ ਲੈਣੀ ਐ
ਇਸ ਕਵਿਤਾ ਵਿਚਲਾ ਰਸ
ਉਸ ਬੱਚੇ ਦੀ ਮਿੱਠੀ ਦਾ ਹੈ
ਕਿਹੋ ਜਿਹਾ ਲੱਗਿਆ ।।
ਮੈਂ ਇਥੇ ਵੀ ਹਾਂ
ਘੋੜੇ ਤੇ ਚੜਿਆ ਜਾਂਦਾ
ਕੌਣ
ਤੂੰ ਮਿਲੀ
ਤਾਂ ਸਮਝ ਆਇਆ
ਮੈਂ ਇਥੇ ਵੀ ਹਾਂ
ਬਿਰਖਾਂ ਦੀਆਂ ਜੜ੍ਹਾਂ ਦਾ ਫੈਲਾਅ
ਕੀੜੇ-ਮਕੌੜਿਆਂ ਦਾ ਭੋਜਨ
ਥੋੜ੍ਹਾ ਚਿਰ ਪਹਿਲਾਂ
ਮਹਿਮਾਨ ਲਈ ਛਿੱਲੇ
ਸੰਤਰੇ ਦੀਆਂ ਫਾੜ੍ਹੀਆਂ ਦਾ ਰਸ
ਕਬਜ਼ਾ ਨਹੀਂ ਕਰਨਾ ਮੈਂ
ਤੇਰੇ ਤੇ
ਤੂੰ ਮਿਲ
ਮੇਰੇ ਰੁੱਸੇ ਗੁਆਂਢੀ ਨੂੰ
ਹਸਪਤਾਲ ਕਿਸੇ ਮਰੀਜ਼ ਨੂੰ
ਮਸਤੀ ਚ ਨਚਦੇ ਫਕੀਰ ਨੂੰ
ਤੂੰ ਚਲੀ ਜਾ ਇਸ ਵੇਲੇ
ਕਿਸੇ ਹੋਰ ਲੋੜਵੰਦ ਕੋਲ
ਮਿਲੀ ਮੈਨੂੰ ਫਿਰ
ਇਸੇ ਤਰ੍ਹਾਂ ਸਬੱਬੀਂ
ਘੁੰਮਦਿਆਂ ਘੁੰਮਾਉਂਦਿਆਂ
ਪਹਾੜੀ ਮੈਦਾਨੀ ਸਫ਼ਰ 'ਚ
ਘੋੜੇ ਤੇ ਚੜਿਆ ਜਾਂਦਾ ਕੌਣ
ਜੋ ਰੁਕਿਆ ਨਹੀਂ।।
ਕੌਣ
ਤੂੰ ਮਿਲੀ
ਤਾਂ ਸਮਝ ਆਇਆ
ਮੈਂ ਇਥੇ ਵੀ ਹਾਂ
ਬਿਰਖਾਂ ਦੀਆਂ ਜੜ੍ਹਾਂ ਦਾ ਫੈਲਾਅ
ਕੀੜੇ-ਮਕੌੜਿਆਂ ਦਾ ਭੋਜਨ
ਥੋੜ੍ਹਾ ਚਿਰ ਪਹਿਲਾਂ
ਮਹਿਮਾਨ ਲਈ ਛਿੱਲੇ
ਸੰਤਰੇ ਦੀਆਂ ਫਾੜ੍ਹੀਆਂ ਦਾ ਰਸ
ਕਬਜ਼ਾ ਨਹੀਂ ਕਰਨਾ ਮੈਂ
ਤੇਰੇ ਤੇ
ਤੂੰ ਮਿਲ
ਮੇਰੇ ਰੁੱਸੇ ਗੁਆਂਢੀ ਨੂੰ
ਹਸਪਤਾਲ ਕਿਸੇ ਮਰੀਜ਼ ਨੂੰ
ਮਸਤੀ ਚ ਨਚਦੇ ਫਕੀਰ ਨੂੰ
ਤੂੰ ਚਲੀ ਜਾ ਇਸ ਵੇਲੇ
ਕਿਸੇ ਹੋਰ ਲੋੜਵੰਦ ਕੋਲ
ਮਿਲੀ ਮੈਨੂੰ ਫਿਰ
ਇਸੇ ਤਰ੍ਹਾਂ ਸਬੱਬੀਂ
ਘੁੰਮਦਿਆਂ ਘੁੰਮਾਉਂਦਿਆਂ
ਪਹਾੜੀ ਮੈਦਾਨੀ ਸਫ਼ਰ 'ਚ
ਘੋੜੇ ਤੇ ਚੜਿਆ ਜਾਂਦਾ ਕੌਣ
ਜੋ ਰੁਕਿਆ ਨਹੀਂ।।
Sunday, April 4, 2010
Subscribe to:
Posts (Atom)
ਓਕ
ਓਕ ਪਹਿਲਾ ਭਾਂਡਾ ਤੇਹ ਨੂੰ ਜਾਂਦਾ ਰਾਹ ਨਦੀ ਦਾ ਆਲਣਾ ਭਾਈ ਘਨੱਈਏ ਨੂੰ ਦੀਂਹਦਾ ਹਰ ਮੁਖ ਗੁਰੂ ਦਾ ਕੀਮਾ ਮਲਕੀ ਦੀ ਗਾਥਾ ਦਾ ਮਗਲਾਚਰਣ
-
ਮਨਮੋਹਨ ਨੂੰ ਪੰਜਾਬੀ ਚ ਕਵੀ ਤੇ ਚਿੰਤਕ ਵਜੋਂ ਇਕੋ ਜਿੰਨਾਂ ਹੀ ਜਾਣਿਆ ਜਾਂਦਾ ਹੈ । ਦੂਜੇ ਸ਼ਬਦਾਂ 'ਚ ਮਨਮੋਹਨ ਦੀ ਨਵੀਂ ਕਾਵਿ-ਕਿਤਾਬ ਹੈ ਜਿਸ ਚ ਮੈਂ ਸਭ ਤੋਂ ਪ...
-
"ਪੜ੍ਹੋ ਪੰਜਾਬ " ਦੀ ਵਰਕਸ਼ਾਪ ਚ ਅੱਜ ਇਕ ਅਧਿਆਪਕ ਨੇ ਆਪਣਾ ਤਜ਼ੁਰਬਾ ਸਾਂਝਾ ਕਰਦਿਆਂ ਦੱਸਿਆ ਕਿ ਬੱਚਿਆਂ ਨੂੰ ਪਿਆਰ ਨਾਲ ਪੜਾਉਂਦਿਆਂ ਇਕ ਮੰਦ ਬੁਧੀ ਦਾ ਬੱਚਾ ਦ...