ਦਸ ਮਿੰਟ ਪਹਿਲਾਂ ਹੀ
ਜਾਣਨ ਲੱਗਿਆ ਬੱਚਾ ਉਹ
ਕਰਦਾ ਨਿੱਕੀਆਂ ਨਿੱਕੀਆਂ ਗੱਲਾਂ
ਆਖਣ ਲੱਗਿਆ ਮੈਨੂੰ
ਉਰੇ ਕਰੋ ਗੱਲ੍ਹ
ਮਿੱਠੀ ਲੈਣੀ ਐ
ਇਸ ਕਵਿਤਾ ਵਿਚਲਾ ਰਸ
ਉਸ ਬੱਚੇ ਦੀ ਮਿੱਠੀ ਦਾ ਹੈ
ਕਿਹੋ ਜਿਹਾ ਲੱਗਿਆ ।।
ਓਕ ਪਹਿਲਾ ਭਾਂਡਾ ਤੇਹ ਨੂੰ ਜਾਂਦਾ ਰਾਹ ਨਦੀ ਦਾ ਆਲਣਾ ਭਾਈ ਘਨੱਈਏ ਨੂੰ ਦੀਂਹਦਾ ਹਰ ਮੁਖ ਗੁਰੂ ਦਾ ਕੀਮਾ ਮਲਕੀ ਦੀ ਗਾਥਾ ਦਾ ਮਗਲਾਚਰਣ
ਗੁਰਪ੍ਰੀਤ ਜੀ,
ReplyDeleteਇਸ ਕਵਿਤਾ ਵਿਚਲਾ ਰਸ ਓਹ ਰਸ ਹੈ ਜੋ ਕਿਸੇ ਹੱਟੀਓਂ ਨਹੀਂ ਮਿਲਦਾ,ਕਿਸੇ ਸ਼ਹਿਰੋਂ ਨਹੀਂ ਮਿਲਦਾ।
ਇਹ ਰਸ ਪੀ ਕੇ
ਆਵੇ ਐਸਾ ਖੇੜਾ
ਸਿਫ਼ਤ ਕਰੇ ਬਿਨ
ਰਹਿ ਜਾਊ ਕਿਹੜਾ
ਹਰਦੀਪ