Friday, April 30, 2010

ਮਜ਼ਦੂਰ ਦਿਵਸ

ਅੱਜ ਮਜ਼ਦੂਰ ਦਿਵਸ ਦੀ ਛੁੱਟੀ ਹੈ ...ਮੈਨੂੰ .... ਬਾਪੂ ਨੂੰ ਨਹੀਂ........ ਜੋ ਪੰਜਾਹ ਸਾਲਾਂ ਤੋਂ ਦਿਹਾੜੀ ਕਰਦਾ ਆ ਰਿਹਾ ਹੈ .... ਉਹ ਅੱਜ ਵੀ.... ਹੁਣ ਸਿਖਰ ਦੁਪਹਿਰੇ ਕਿਸੇ ਇਮਾਰਤ ਦੀ ਦੂਜੀ ਤੀਜੀ ਮੰਜਲ ਤੇ ਕੰਮ ਕਰ ਰਹੇ ਨੇ ...ਤੇ ਅੱਜ ਹੀ ਮਜ਼ਦੂਰ ਦਿਵਸ  ਉਹਨਾਂ ਨੂੰ ਕਿਰਾਏ ਦਾ ਘਰ ਬਦਲਣਾ ਪੈ ਰਿਹਾ ਹੈ... ਸ਼ਹਿਰ ਦੀਆਂ ਬਹੁਤੀਆਂ ਇਮਾਰਤਾਂ ਬਾਪੂ ਦੇ ਪਸੀਨੇ ਨਾਲ ਬਣੀਆਂ ਹਨ ... ਉਹ ਬਾਪੂ ਦੇ ਹੱਥਾਂ ਨੂੰ ਸਿਆਣ ਦੀਆਂ ਹਨ ....   ..... ਗੁਰੂਦੁਆਰਾ ...ਮੰਦਰ ..... ਪੀਰ ਖਾਨਾ ..... ਸਿਨੇਮਾ ਘਰ ..... ਸ਼ੋਅ ਰੂਮ ...... ਬਿਗ ਬਜ਼ਾਰ ..... ਬਾਪੂ ਨੇ ਹੀ ਬਣਾਏ ਹਨ ..... ਪਰ ਉਹਨਾਂ ਦਾ ਆਪਣਾ ਘਰ .....
                                        ਜੇ ਇਹੀ ਅੱਖਰ ਮੈਂ ਕਾਗਜ਼ ਤੇ ਸਿਆਹੀ ਨਾਲ ਲਿਖੇ ਹੁੰਦੇ ਤਾਂ ਮੇਰੀਆਂ ਅੱਖਾਂ ਦੇ ਪਾਣੀ ਨਾਲ ਖੁਰ ਗਏ ਹੁੰਦੇ......।।

3 comments:

  1. ਬਾਦਲਾਂ ਨੇ ਇਸ਼ਤਹਾਰਾਂ ਤੇ ਲਖਾਂ ਰੁਪਏ ਖਰਚ ਕੇ ਵਧਾਈ ਦੇ ਤਾਂ ਦਿਤੀ: ਹੋਰ ਕੀ ਭਾਲਦੇ ਹੋ?

    ReplyDelete
  2. ਗੁਰਪ੍ਰੀਤ ਜੀ,

    ਅੱਜ ਮਜ਼ਦੂਰ ਦਿਵਸ 'ਤੇ....

    ਡਾਢੀ ਧੁੱਪ ਤੇ ਗਰਮੀ ਸਹਿ ਕੇ
    ਮਿੱਟੀ ਪੁੱਟਦਾ ਇਹ ਮਜ਼ਦੂਰ
    ਫ਼ਲ ਉਸ ਦੇ ਔਖੇ ਕੰਮ ਦਾ
    ਕਦੇ ਵੀ ਉਸ ਨੂੰ ਮਿਲ਼ਦਾ ਨਾ
    ਫੁੱਲ ਉਸ ਦੇ ਦਿਲ ਦਾ ਵੇਖੋ
    ਰੁੱਤ ਕਿਸੇ ਵੀ ਖਿੜਦਾ ਨਾ
    ਪੁੱਛੋ ਰੱਬ ਨੂੰ ਇਹ ਕੀ ਕੀਤਾ
    ਕਿਉਂ ਮਜ਼ਦੂਰ ਬਣਾਇਆ ਏ
    ਭੁੱਖ ਗਰੀਬੀ ਤੋਂ ਕੰਮ ਔਖਾ
    ਉਸ ਦੇ ਹੀ ਗਲ਼ ਪਾਇਆ ਏ

    ਮੈਂ ਵੀ ਲਿਖ ਦਿੱਤਾ, ਤੁਸਾਂ ਨੇ ਵੀ ਲਿਖਿਆ ਸੀ। ਪਰ ਜਿਨਾਂ ਲਈ ਲਿਖਿਆ ਏ ਓਨ੍ਹਾਂ ਨੂੰ ਤਾਂ ਪਤਾ ਵੀ ਨੀ ਹੋਣਾ ਕਿ ਅੱਜ ਦਾ ਕੀ ਕੋਈ ਇਹ ਖਾਸ ਦਿਹਾੜਾ ਹੈ। ਓਹ ਤਾਂ ਬਸ ਏਨਾ ਹੀ ਜਾਣਦੇ ਨੇ ਕਿ ਜੇ ਅੱਜ 'ਦਿਹਾੜੀ' ਨਹੀਂ ਮਿਲ਼ੀ ਤਾਂ ਆਥਣ ਦੀ ਰੋਟੀ ਕਿਵੇਂ ਪੱਕੂਗੀ?

    ਹਰਦੀਪ

    ReplyDelete
  3. bahut dard bharia ahsaas....bilkul sach....

    ReplyDelete

ਓਕ

ਓਕ ਪਹਿਲਾ ਭਾਂਡਾ ਤੇਹ ਨੂੰ ਜਾਂਦਾ ਰਾਹ ਨਦੀ ਦਾ ਆਲਣਾ ਭਾਈ ਘਨੱਈਏ ਨੂੰ ਦੀਂਹਦਾ ਹਰ ਮੁਖ ਗੁਰੂ ਦਾ ਕੀਮਾ ਮਲਕੀ ਦੀ ਗਾਥਾ ਦਾ ਮਗਲਾਚਰਣ