ਅੱਜ 5 ਮਈ ਹੈ ! ਕਾਰਲ ਮਾਰਕਸ ਦਾ ਜਨਮ ਦਿਨ !! ਮੈਂ ਜਦੋਂ ਵੀ ਕਿਧਰੇ ਮਾਰਕਸ ਦਾ ਨਾਂਅ ਪੜ੍ਹਦਾ ਸੁਣਦਾ ਹਾਂ ਤਾਂ ਨਾਲ ਦੀ ਨਾਲ ਇਹਦੀ ਬਚਪਨ ਦੀ ਦੋਸਤ ਤੇ ਪਤਨੀ ਜੇਨੀ ਯਾਦ ਆਉਂਦੀ ਹੈ ,ਜਿਸ ਨੂੰ ਘਰੇਲੂ ਸੌਦੇ ਪੱਤੇ ਲਈ ਅਪਣਾ ਬਿਸਤਰ ਤਕ ਵੇਚਣਾ ਪਿਆ , ਰੜੇ ਸੌਂ ਕੇ ਵੀ ਗੁਲਾਬ ਵਾਂਙ ਖਿੜ੍ਹੀ ਰਹੀ ਹੈ ।ਇਹ ਮਾਰਕਸ ਦੀ ਅਜਿਹੀ ਸਾਥਣ ਸੀ ਜਿਸ ਤੋਂ ਸਾਥੀ ਹੋਣ ਦਾ ਮਤਲਬ ਸਮਝਿਆ ਜਾ ਸਕਦਾ ਹੈ ।
ਸਾਰੇ ਸਾਥੀਆਂ ਨੂੰ ਮਾਰਕਸ ਦੇ ਜਨਮ ਦਿਨ ਦੀ ਵਧਾਈ ....ਇਸ ਮੌਕੇ ਮੈਂ ਆਪਣੀ ਇਕ ਕਵਿਤਾ " ਕਾਮਰੇਡ " ਆਪ ਸਭ ਨਾਲ ਸਾਂਝੀ ਕਰ ਰਿਹਾ ਹਾਂ :
ਕਾਮਰੇਡ
ਸਾਰੇ ਸਾਥੀਆਂ ਨੂੰ ਮਾਰਕਸ ਦੇ ਜਨਮ ਦਿਨ ਦੀ ਵਧਾਈ ....ਇਸ ਮੌਕੇ ਮੈਂ ਆਪਣੀ ਇਕ ਕਵਿਤਾ " ਕਾਮਰੇਡ " ਆਪ ਸਭ ਨਾਲ ਸਾਂਝੀ ਕਰ ਰਿਹਾ ਹਾਂ :
ਕਾਮਰੇਡ
ਸਭ ਤੋਂ ਪਿਆਰਾ ਲਫਜ਼ ਕਾਮਰੇਡ ਹੈ
ਕਦੇ ਕਦੇ ਮੁਖਾਤਿਬ ਹੁੰਦਾ
ਆਪਣੇ ਆਪ ਨੂੰ
ਇਸ ਲਫਜ਼ ਨਾਲ
ਜਾਗਦਾ ਮੇਰੇ ਅੰਦਰ
ਇਕ ਨਿੱਕਾ ਜਿਹਾ ਕਾਰਲ ਮਾਰਕਸ
ਦੁਨੀਆਂ ਬਦਲਣਾ ਚਾਹੁੰਦਾ
ਜੇਨੀ ਲਈ ਲਿਖਦਾ ਪਿਆਰ ਕਵਿਤਾਵਾਂ
ਲਓ ! ਮੈਂ ਆਖਦਾਂ
ਕਾਮਰੇਡ
ਛਾਲ ਮਾਰ ਕੇ ਲੰਘ ਜਾਂਦਾ
ਅਪਣੇ ਆਪ ਨੂੰ ।।
No comments:
Post a Comment