ਅੱਜ 7 ਮਈ ਹੈ ... ਰਵੀਂਦਰ ਨਾਥ ਟੈਗੋਰ ਦਾ ਜਨਮ ਦਿਨ !! ਮੈਨੂੰ ਇਹ ਦੱਸਣ ਦੀ ਲੋੜ ਨਹੀਂ ਕਿ ਇਹ ਕੌਣ ਸਨ .... ਤੁਸੀਂ ਸਭ ਮੇਰੇ ਤੋਂ ਵੱਧ ਜਾਣਦੇ ਹੋਂ ... ਇਤਫਾਕ ਨਾਲ ਅੱਜ ਮੇਰਾ ਵੀ ਜਨਮ ਦਿਨ ਹੈ ... ਫੇਸਬੁਕ ਕਾਰਨ ਇਸ ਵਾਰ ਇਹ ਮੈਨੂੰ ਯਾਦ ਹੈ , ਨਹੀਂ ਤਾਂ ਅਕਸਰ ਇਹ ਲੰਘ ਜਾਣ ਤੋਂ ਬਾਦ ਹੀ ਯਾਦ ਆਉਂਦਾ ਰਿਹਾ ਹੈ ... ਅੱਜ ਦੇ ਦਿਨ 'ਤੇ ਤੁਸੀਂ ਸਭ ਦੋਸਤਾਂ ਨੇ ਮੈਨੂੰ ਸ਼ੁਭ ਕਾਮਨਾਵਾਂ ਭੇਜੀਆਂ ਹਨ ! ਮੈਂ ਆਪ ਸਭ ਦਾ ਧੰਨਵਾਦੀ ਹਾਂ .... ਤੇ ਅਪਣੇ ਜਨਮ ਦਿਨ ਨੂੰ ਟੈਗੋਰ ਸਾਹਬ ਦੇ ਜਨਮ ਦਿਨ ਦੇ ਜ਼ਸ਼ਨਾਂ 'ਚ ਸ਼ਾਮਲ ਕਰਦਾ ਹਾਂ ...
ਟੈਗੋਰ ਦੀ ਇਕ ਕਵਿਤਾ ਦੀਆਂ ਕੁਝ ਪੰਕਤੀਆਂ : ਮੈਂ ਸਾਰੀ ਉਮਰ
ਆਪਣੇ ਗੀਤਾਂ ਦੇ ਆਸਰੇ
ਤੈਨੂੰ ਲੱਭਣ ‘ਚ ਲੱਗਾ ਰਿਹਾ
ਇਹ ਉਹੀ ਗੀਤ ਸਨ
ਜੋ ਮੈਨੂੰ ਘਰ ਘਰ ਲੈ ਕੇ ਗਏ
ੳਨ੍ਹਾਂ ਸਦਕਾ ਹੀ
ਮੈਨੂੰ ਆਪਣੇ ਸੰਸਾਰ ਦੀ
ਅੰਤਰ-ਸੂਝ ਦਾ ਮੌਕਾ ਮਿਲਿਆ
ਆਪਣੇ ਗੀਤਾਂ ਦੇ ਆਸਰੇ
ਤੈਨੂੰ ਲੱਭਣ ‘ਚ ਲੱਗਾ ਰਿਹਾ
ਇਹ ਉਹੀ ਗੀਤ ਸਨ
ਜੋ ਮੈਨੂੰ ਘਰ ਘਰ ਲੈ ਕੇ ਗਏ
ੳਨ੍ਹਾਂ ਸਦਕਾ ਹੀ
ਮੈਨੂੰ ਆਪਣੇ ਸੰਸਾਰ ਦੀ
ਅੰਤਰ-ਸੂਝ ਦਾ ਮੌਕਾ ਮਿਲਿਆ
ਗੁਰਪ੍ਰੀਤ ਭਾਜੀ ,
ReplyDeleteਜਨਮ ਦਿਨ ਬਹੁਤ -ਬਹੁਤ ਮੁਬਾਰਕ !
ਜਰਾ ਪਛੜ ਕੇ ਅੱਪੜੀ ਹਾਂ .... ਵਧਾਈ ਸਵੀਕਾਰ ਕਰੋ !
ਜਨਮ ਦਿਨ ਮਨਾਉਣ ਦਾ ਅੰਦਾਜ ਪਸੰਦ ਆਇਆ !
ਹਰਦੀਪ