ਨਹੀਂ ਮਿਲਿਆ ਮੈਂ ਤੈਨੂੰ ਉਸ ਤਰਾਂ
ਜਿਵੇਂ ਅਕਸਰ ਮਿਲਦੇ ਨੇ ਲੋਕ ਇਕ ਦੂਜੇ ਨੂੰ
ਤੇਰੇ ਹੱਥਾਂ ਚੋਂ ਤਿਲਕਿਆ ਸੁਰਾਖ ਹੈ ਮੇਰੀ ਨਜ਼ਰ ਸਾਹਵੇਂ
ਮੈਂ ਇਹਦੇ ਆਕਾਰ ਨੂੰ ਬਦਲਦਾ ਰਹਿੰਦਾ ਹਾਂ ਆਪਣੀ ਮਰਜ਼ੀ ਮੁਤਾਬਿਕ
ਇਹ ਕਦੇ ਘੁੰਮਦਾ ਹੈ
ਪਹੀਏ ਵਾਂਗ ਗੋਲ ਹੁੰਦਾ ਹੈ
ਕਦੇ ਖੜਾ ਹੁੰਦਾ ਹੈ ਸਥਿਰ
ਬਿਲਕੁਲ ਚੌਰਸ ਹੁੰਦਾ ਹੈ
ਤੇ ਕਦੇ ਕਦੇ ਡੋਲਦਾ ਇਧਰ ਉਧਰ ਪੁੱਠੀ ਤਿਕੌਣ ਹੁੰਦਾ ਹੈ
ਜੇ ਆਲੇ ਭੋਲੇ ਬਾਲ ਜਿਹੀ ਉਤਸੁਕਤਾ ਹੁੰਦੀ ਮੇਰੇ ਅੰਦਰ !?
ਮੈਂ ਆਪਣੇ ਮੋਢਿਆਂ ਦੇ ਫਰਿਸ਼ਤਿਆਂ ਸੰਗ ਦੋਸਤੀ ਗੰਢ ਲਈ ਹੈ ।।
Saturday, April 10, 2010
Subscribe to:
Post Comments (Atom)
ਓਕ
ਓਕ ਪਹਿਲਾ ਭਾਂਡਾ ਤੇਹ ਨੂੰ ਜਾਂਦਾ ਰਾਹ ਨਦੀ ਦਾ ਆਲਣਾ ਭਾਈ ਘਨੱਈਏ ਨੂੰ ਦੀਂਹਦਾ ਹਰ ਮੁਖ ਗੁਰੂ ਦਾ ਕੀਮਾ ਮਲਕੀ ਦੀ ਗਾਥਾ ਦਾ ਮਗਲਾਚਰਣ
-
"ਪੜ੍ਹੋ ਪੰਜਾਬ " ਦੀ ਵਰਕਸ਼ਾਪ ਚ ਅੱਜ ਇਕ ਅਧਿਆਪਕ ਨੇ ਆਪਣਾ ਤਜ਼ੁਰਬਾ ਸਾਂਝਾ ਕਰਦਿਆਂ ਦੱਸਿਆ ਕਿ ਬੱਚਿਆਂ ਨੂੰ ਪਿਆਰ ਨਾਲ ਪੜਾਉਂਦਿਆਂ ਇਕ ਮੰਦ ਬੁਧੀ ਦਾ ਬੱਚਾ ਦ...
-
ਮਾਨਸਾ ਸ਼ਹਿਰ ਕਲਮਾਂ ਦਾ ਸ਼ਹਿਰ ਹੈ, ਰੰਗਾਂ ਤੇ ਰੰਗਕਰਮੀਆਂ ਦਾ ਸ਼ਹਿਰ ।ਕਿੰਨੀਆਂ ਹੀ ਸਾਹਿਤਕ ਸਭਿਆਚਾਰਕ ਸੰਸਥਾਵਾਂ ਆਏ ਦਿਨ ਰੂਬਰੂ , ਨਾਟਕ , ਬੈਠਕਾਂ ਤੇ ਸਾਹਿਤਕ ਸਭਿਆਚ...
-
ਓਕ ਪਹਿਲਾ ਭਾਂਡਾ ਤੇਹ ਨੂੰ ਜਾਂਦਾ ਰਾਹ ਨਦੀ ਦਾ ਆਲਣਾ ਭਾਈ ਘਨੱਈਏ ਨੂੰ ਦੀਂਹਦਾ ਹਰ ਮੁਖ ਗੁਰੂ ਦਾ ਕੀਮਾ ਮਲਕੀ ਦੀ ਗਾਥਾ ਦਾ ਮਗਲਾਚਰਣ
ਆਪ ਦਾ ਲਿਖਿਆ ਅੱਖਰ-ਅੱਖਰ ਸਮਝਣ ਲਈ ਮੈਂ ਹਰ ਕਵਿਤਾ ਕਈ -ਕਈ ਵਾਰ ਪੜ੍ਹਦੀ ਹਾਂ ਕਿਉਂਕਿ ਜਿਸ ਮੁਕਾਮ ਤੋਂ ਤੁਸੀਂ ਲਿਖਦੇ ਹੋ ਮੈਂ ਓਥੇ ਅਜੇ ਪਹਿਲੀ ਪੌੜੀ 'ਤੇ ਪੈਰ ਵੀ ਨਹੀਂ ਰੱਖਿਆ।
ReplyDeleteਇਸ ਕਿਵਤਾ ਦੀ ਪੂਰੀ ਸਮਝ ਤਾਂ ਨਹੀਂ ਆਈ ਪਰ ਕੀ ਤੁਸਾਂ ਇਥੇ ਜ਼ਿੰਦਗੀ ਤੇ ਮੌਤ ਦੀ ਮਿਲਣੀ ਦੀ ਬਾਤ ਪਾਈ ਹੈ????
ਜੇ ਨਹੀਂ ਤਾਂ ਕੀ ਕ੍ਰਿਪਾ ਕਰਕੇ ਇਸ ਦਾ ਸਾਰੰਸ਼ ਸਮਝਾ ਸਕਦੇ ਹੋ?
ਆਦਰ ਸਹਿਤ
ਹਰਦੀਪ
ਡਾ. ਹਰਦੀਪ ਜੀ
ReplyDeleteਤੁਸੀਂ ਮੇਰਾ ਬਲਾਗ ਪੜ੍ਹਦੇ ਰਹਿੰਦੇ ਹੋਂ ..ਤੁਹਾਡਾ ਧੰਨਵਾਦ
ਕੁਦਰਤ ਤੇ ਕਵਿਤਾ ਦੀ ਇਹ ਸਾਂਝ ਹੈ ਕਿ ਇਹਨਾਂ ਦੋਹਾਂ ਨੂੰ ਜਦੋਂ ਹੀ ਅਸੀਂ ਸਮਝਣ ਲਗਦੇ ਹਾਂ ਤਾਂ ਇਹਨਾਂ ਦਾ ਅਸਲ ਕਿਧਰੇ ਲੁਕ ਛਿਪ ਜਾਂਦਾ ਹੈ ... ਖੈਰ ਇਹ ਕਵਿਤਾ ਪੰਜਾਬੀ ਵੱਖਰੇ ਕਵੀ ਹਰਨਾਮ ਬਾਰੇ ਹੈ ...ਇਹਦੇ ਮੂਡ ਸਕੇਪਾਂ ਚ ਸੁਰਾਖ ਵਾਰ ਵਾਰ ਆਉਂਦਾ ਰਿਹਾ ਹੈ ਜੋ ਜ਼ਿੰਦਗੀ ਨੂੰ ਦੇਖਣ ਦਾ ਸਬੱਬ ਬਣਦਾ ਰਿਹਾ ਹੈ..ਤੁਸੀਂ ਕਵਿਤਾ ਨੂੰ ਠੀਕ ਸਮਝੀਆ ਹੈ ... ਆਉਂਦੇ ਦਿਨਾਂ ਚ ਹਰਨਾਮ ਦੀਆ ਕੁਝ ਕਵਿਤਾਵਾਂ ਮੈਂ ਬਲਾਗ ਤੇ ਪੋਸਟ ਕਰਾਂਗਾ ।