Sunday, December 6, 2009

ਬਿੰਬ ਬਣਦਾ ਮਿਟਦਾ

ਮੈਂ ਤੁਰਿਆ ਜਾ ਰਿਹਾ ਸਾਂ ਭੀੜ੍ਹ ਭਰੇ ਬਾਜ਼ਾਰ ਵਿੱਚ


ਸ਼ਾਇਦ ਕੁਝ ਖਰੀਦਣ

ਹੋ ਸਕਦਾ ਹੈ ਕੁਝ ਵੇਚਣ



ਅਚਾਨਕ ਹੱਥ ਇੱਕ ਮੇਰੇ ਮੋਢੇ 'ਤੇ ਟਿਕਦਾ ਹੈ ਪਿਛੋਂ

ਜਿਵੇਂ ਕੋਈ ਬੱਚਾ ਫੁੱਲ ਨੂੰ ਛੋਹ ਕੇ ਵੇਖਦਾ ਹੈ



ਮੈਂ ਰੁਕਦਾ ਹਾਂ

ਮੁੜ ਕੇ ਵੇਖਦਾ ਹਾਂ



ਰੁੱਖ ਇਕ ਹਰਿਆ-ਭਰਿਆ

ਹੱਥ ਮਿਲਾਉਣ ਲਈ

ਆਪਣਾ ਹੱਥ ਕੱਢਦਾ ਹੈ



ਮੈਂ ਪਹਿਲੀ ਵਾਰ ਮਹਿਸੂਸ ਕਰ ਰਿਹਾ ਸਾਂ

ਹੱਥ ਮਿਲਾਉਣ ਦਾ ਨਿਘ



ਕਿਥੇ ਹੋਵੇਗਾ ਇਹਦਾ ਘਰ

ਕਿਸੇ ਨਦੀ ਕਿਨਾਰੇ

ਖੇਤਾਂ ਦੇ ਵਿਚਕਾਰ

ਸੰਗਣੇ ਜੰਗਲ ਵਿੱਚ



ਸਬਜ਼ੀ ਵਾਲਾ ਝੋਲਾ ਮੋਢੇ ਲਟਕਾਈ

ਘਰ ਮੁੜਦਿਆਂ ਮੈਂ ਸੋਚਦਾ ਹਾਂ

ਥੋੜਾ ਚਿਰ ਹੋਰ ਬੈਠੇ ਰਹਿਣਾ ਚਾਹੀਂਦਾ ਸੀ ਮੈਂਨੂੰ

ਸਟੇਸ਼ਨ ਤੇ ਬਣੀ ਲੱਕੜ ਦੀ ਬੈਂਚ ਉਪਰ ।।

1 comment:

  1. ਇਕੱਲਤਾ ਮਾਣਨ ਲਈ ਰੁੱਖ ਸਹਾਰਾ ਚੰਗਾ ਹੈ।ਰੁੱਖ ਦੋਸਤ ਵੀ ਚੰਗਾ ਹੈ।ਉਸ ਵਿਚੋਂ
    ਸਾਨੂੰ ਬੱਚੇ,ਜਵਾਨ,ਬੁੱਢੇ ਅਤੇ ਹੋਰ ਸੁੰਦਰਤਾ ਵੀ ਲੱਭ ਪੈਂਦੀ ਹੈ।

    ReplyDelete

ਓਕ

ਓਕ ਪਹਿਲਾ ਭਾਂਡਾ ਤੇਹ ਨੂੰ ਜਾਂਦਾ ਰਾਹ ਨਦੀ ਦਾ ਆਲਣਾ ਭਾਈ ਘਨੱਈਏ ਨੂੰ ਦੀਂਹਦਾ ਹਰ ਮੁਖ ਗੁਰੂ ਦਾ ਕੀਮਾ ਮਲਕੀ ਦੀ ਗਾਥਾ ਦਾ ਮਗਲਾਚਰਣ