Monday, May 4, 2009

ਨਲਕਾ


ਤੇਹ ਨੇ ਮੇਰੇ ਪੈਰਾਂ ਨੂੰ ਰੋਕ ਲਿਆ
.........
ਸੋਚਦਾਂ ਪਾਣੀ ਪੀਂਦਿਆਂ ਹੱਥ ਮੂੰਹ ਧੋਂਦਿਆਂ
ਕਿਸ ਨੇ ਲਗਵਾਇਆ ਇਹ ਨਲਕਾ
ਕੌਣ ਹੈ ਉਹ
ਜਿਸ ਕੋਲ ਅਜੇ ਵੀ ਹੈ ਦੂਜਿਆਂ ਲਈ ਫਿਕਰ
..........
ਰੁੱਖ ਹੇਠ ਬੈਠਦਾਂ ਨਲਕੇ ਤੋਂ ਥੋੜ੍ਹੀ ਦੂਰ
ਆਉਂਦੇ ਜਾਂਦੇ ਰੁਕਦੇ ਸਭ ਜਣੇ
ਪਾਣੀ ਪੀਂਦੇ ਆਪਣੇ ਰਾਹ ਪੈਂਦੇ
.......
ਸ਼ਾਇਦ ਮੇਰੇ ਵਾਂਗ
ਰੁਕਣਾ ਚਾਹੁੰਦੇ ਹੋਣ ਉਹ ਵੀ
ਉਹਨਾਂ ਨੇ ਵੀ ਸੋਚਿਆ ਹੋਵੇਗਾ
ਪਾਣੀ ਪੀਂਦਿਆਂ ਕੁਝ ਨਾ ਕੁਝ
.......
ਕਾਲੇ ਪਿੰਡੇ ਵਾਲਾ ਭਈਆ
ਨਹਾ ਰਿਹਾ ਹੈ ਮਲ ਮਲ ਸਾਬਣ
ਨੇੜੇ ਦੀ ਕਿਸੇ ਫੈਕਟਰੀ ਦਾ ਮਜ਼ਦੂਰ ਉਹ
ਨਹਾਉਂਦਾ ਨਹਾਉਂਦਾ ਕਰ ਰਿਹਾ ਨਲਕੇ ਨਾਲ ਗੱਲਾਂ
........
ਗੱਲਾਂ ਕਰਨ ਲਈ
ਹੋਰ ਕੌਣ ਹੈ ਉਹਦੇ ਕੋਲ
ਨਾ ਬੀਵੀ ਨਾ ਭੈਣ ਨਾ ਮਾਂ ਨਾ ਬੱਚੇ
..........
ਨਲਕੇ ਨਾਲ ਕਿਹੋ ਜਿਹਾ ਰਿਸ਼ਤਾ ਉਹਦਾ
.........
ਉਹ ਆਪਣੇ ਪਿੰਡ ਦੇ
ਕਿੰਨੇ ਹੀ ਮੁੰਡਿਆਂ ਨੂੰ ਮਿਲਦਾ ਹੈ
ਨਲਕੇ ਦੇ ਪਾਣੀ ਰਾਹੀਂ
ਆਪਣੇ ਪਿੰਡੇ ਨੂੰ ਛੁੰਹਦਾ
........
ਨਲਕਾ ਪਤਾ ਨਹੀਂ
ਕਿਸ ਨੇ ਲਗਵਾਇਆ ਹੈ
ਨਾ ਨਲਕਾ ਜਾਣਦਾ ਹੈ
ਨਾ ਉਹ ਭਈਆ
ਨਾ ਮੈਂ
ਨਾ ਲੰਘਦਾ ਕੋਈ ਹੋਰ ਰਾਹੀ
......
ਮੈਂ ਉਠਦਾ ਹਾਂ
ਫਿਰ ਧੋਂਦਾ ਹਾਂ
ਇਕ ਵਾਰ ਹੱਥ ਮੂੰਹ
ਪੀਂਦਾ ਹਾਂ ਪਾਣੀ
........
ਨਲਕੇ ਰਾਹੀਂ
ਮੈਂ ਧਰਤੀ ਦੀ ਗਹਿਰਾਈ ਨਾਲ
ਜੁੜਦਾ ਹਾਂ ।।

7 comments:

 1. ਬਹੁਤ ਖੂਬ!
  ਸਾਥੀ

  ReplyDelete
 2. BAHUT ACHHA
  HAMESHA DEE TARAH VICHAR DHARTI DI GEHRAYEE VAANG DUnGHERE NE . GURPREET JI

  ReplyDelete
 3. ਮੈਂ ਉਠਦਾ ਹਾਂ
  ਫਿਰ ਧੋਂਦਾ ਹਾਂ
  ਇਕ ਵਾਰ ਹੱਥ ਮੂੰਹ
  ਪੀਂਦਾ ਹਾਂ ਪਾਣੀ
  ਬਹੁਤ ਖੂਬ!

  ReplyDelete
 4. ਇੱਕ ਬੇਹਤਰੀਨ ਨਜ਼ਮ ਲਈ ਮੁਬਾਰਕਾਂ ਗੁਰਪ੍ਰੀਤ ਜੀ!
  ਤਨਦੀਪ ਤਮੰਨਾ

  ReplyDelete
 5. ਨਲਕੇ ਰਾਹੀਂ
  ਮੈਂ ਧਰਤੀ ਦੀ ਗਹਿਰਾਈ ਨਾਲ
  ਜੁੜਦਾ ਹਾਂ ....

  ਬਹੁਤ ਖੂਬ..
  ਟਾਈਟਲ ਤਸਵੀਰ ਬਹੁਤ ਫਬੀ.. ਲਗਦਾ ਅੱਜਕਲ ਬਲਾਗ ਤੇ ਰੰਗ ਰੋਗਨ ਚਲ੍ਹ ਰਿਹਾ।
  ਖੁਸ਼ਕੱਤੀਆਂ ਕੱਢ ਦੇਵੋ!

  ReplyDelete
 6. WAH!!!
  ...'ਨਲਕੇ ਰਾਹੀਂ
  ਮੈਂ ਧਰਤੀ ਦੀ ਗਹਿਰਾਈ ਨਾਲ
  ਜੁੜਦਾ ਹਾਂ ....'
  Well said.Thanks for sharing.
  God bless.

  ReplyDelete
 7. ਪੰਜਾਬੀ ਦੇ ਵਿਚ ਲਿਖਣ ਵਾਲੀਆ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸ ਕਰਕੇ ਤੁਹਾਡਾ ਬਲੋਗ , ਪੰਜਾਬੀ ਮੇਰੀ ਆਵਾਜ ਨਾਲ ਜੋੜ ਦਿਤਾ ਗਿਆ ਹੈ ਉਮੀਦ ਹੈ ਕੀ ਤੁਸੀ ਵੀ ਇਸ ਬਲਾਗ ਦਾ ਲਿੰਕ http://punjabirajpura.blogspot.com/ ਨੂੰ ਆਪਣੇ ਬਲਾਗ ਨਾਲ ਜੋੜੋਗੇ ਤੇ ਸਾਡੇ ਬਲਾਗ ਤੇ ਵੀ ਦਰਸ਼ਨ ਦੇਵੋਗੇ
  ਧੰਨਵਾਦ

  ਤੁਹਾਡੇ ਬਲਾਗ ਨੂੰ ਪੜਨ ਵਾਲਾ ਤੇ ਤੁਹਾਡਾ ਦੋਸਤ

  ਵਿਨੋਦ ਕੁਮਾਰ

  ReplyDelete