Saturday, May 9, 2009

ਮਾਂ ਨੂੰ



ਮੈਂ ਮਾਂ ਨੂੰ ਪਿਆਰ ਕਰਦਾ ਹਾਂ
ਇਸ ਕਰਕੇ ਨਹੀਂ
ਕਿ ਉਸਨੇ ਜਨਮ ਦਿੱਤਾ ਹੈ ਮੈਨੂੰ
ਇਸ ਕਰਕੇ ਵੀ ਨਹੀਂ
ਕਿ ਉਸਨੇ ਪਾਲਿਆ ਪੋਸਿਆ ਹੈ ਮੈਨੂੰ


ਮੈਂ ਮਾਂ ਨੂੰ ਪਿਆਰ ਕਰਦਾ ਹਾਂ
ਇਸ ਕਰਕੇ
ਕਿ ਉਸਨੂੰ
ਆਪਣੇ ਦਿਲ ਦੀ ਗੱਲ ਕਹਿਣ ਲਈ
ਸ਼ਬਦਾਂ ਦੀ ਲੋੜ ਨਹੀਂ ਪੈਂਦੀ ਮੈਨੂੰ ।।

4 comments:

  1. ਗੁਰਪ੍ਰੀਤ ਜੀ,
    ਇਹ ਨਜ਼ਮ ਨੂੰ ਮੈਂ ਹਰ ਵਾਰ ਸਟੇਜ਼ ਤੇ ਬੋਲਣ ਦੀ ਕੋਸ਼ਿਸ਼ ਚ' ਰਹਿੰਦਾਂ.. ਜਦੋਂ ਵੀ ਕਿਤੇ ਮਾਂ ਦੀ ਚਰਚਾ ਹੋਵੇ..
    ਜਸਦੀਪ ਦੇ ਬਲਾਗ ਤੇ ਪੜ੍ਹੀ ਸੀ ਪਹਿਲੀ ਵੇਰ..

    ReplyDelete
  2. ssa gurpreet ji,
    bahut sohni nazm ai,
    dil dhumvin,
    I read this in sabdan de parchanve

    ReplyDelete
  3. I read it long back on Jasdeep's blog and loved it.
    That is when i started coming to your blog.
    Love it.
    Manpreet

    ReplyDelete

ਓਕ

ਓਕ ਪਹਿਲਾ ਭਾਂਡਾ ਤੇਹ ਨੂੰ ਜਾਂਦਾ ਰਾਹ ਨਦੀ ਦਾ ਆਲਣਾ ਭਾਈ ਘਨੱਈਏ ਨੂੰ ਦੀਂਹਦਾ ਹਰ ਮੁਖ ਗੁਰੂ ਦਾ ਕੀਮਾ ਮਲਕੀ ਦੀ ਗਾਥਾ ਦਾ ਮਗਲਾਚਰਣ