Thursday, April 30, 2009

ਸਲਾਮ


ਅੱਜ ਮਜ਼ਦੂਰ ਦਿਵਸ ਹੈ ।
ਮੇਰੇ ਪਿਤਾ ਜੀ , ਜੋ ਰਾਜ-ਮਿਸਤਰੀ ਦਾ ਕੰਮ 50 ਸਾਲਾਂ ਤੋਂ ਕਰ ਰਹੇ ਨੇ
ਅੱਜ ਵੀ ਕਿਸੇ ਦਾ
ਘਰ ਬਣਾ ਰਹੇ ਨੇ ।
ਉਹਨਾਂ ਲਈ ਕੰਮ ਕਰਨਾ ਹੀ ਮਜ਼ਦੂਰ ਦਿਵਸ ਮਨਾਉਣਾ ਹੈ ।

ਮੈਨੂੰ ਛੁੱਟੀ ਹੈ । ਘਰੇ ਬੈਠਾ ਕੰਪਿਊਟਰ ਤੇ ਖੇਡ ਰਿਹਾ ਹਾਂ .....
ਨਾਲ ਵਾਲੀ ਤਸਵੀਰ ਮੇਰੇ ਪਿਤਾ ਜੀ ਦੀ ਹੈ
ਜੋ
ਮੇਰੀ 6 ਸਾਲਾਂ ਦੀ ਧੀ ਨੇ ਸਾਲ ਪਹਿਲਾਂ ਮੋਬਾਇਲ ਨਾਲ ਖਿਚੀ ਹੈ । ਹੱਥਾਂ ਤੇ ਲੱਗਿਆ ਸੀਮਿੰਟ ਤੇ ਗਹਿਰੀ ਸੋਚ ਸ਼ਾਇਦ
ਆਪਣੇ ਘਰ ਨੂੰ ਲੱਭ ਰਹੀ ਹੈ ....

8 comments:

  1. ਗੁਰਪ੍ਰੀਤ ਜੀ...ਡੈਡੀ ਬਾਦਲ ਸਾਹਿਬ ਦਾ ਇੱਕ ਸ਼ਿਅਰ ਅੰਕਲ ਜੀ ਦੇ ਨਾਮ ਕਰਦੀ ਹਾਂ..

    " ਫ਼ੋਮ ਦਾ ਵੀ ਹੈ ਸਰ੍ਹਾਣਾ, ਰੂੰ ਅਤੇ ਲੋਗੜ ਦਾ, ਪਰ,
    ਦੇਸ਼ ਦੇ ਕਾਮੇ ਦਾ ਸਿਰ ਇੱਟਾਂ 'ਤੇ ਹੈ, ਵੱਟਾਂ 'ਤੇ ਹੈ।

    ਮਜ਼ਦੂਰ ਦਿਵਸ ਮਨਾਉਂਣ ਵਾਲ਼ੇ ਕੰਮਾਂ ਤੇ ਨੇ, ਪੂੰਜੀਪਤੀ ਕਾਂਟੀਨੈਂਟਲ ਹੋਟਲਾਂ 'ਚ ਭਾਸ਼ਣ ਦੇ ਕੇ ਵੰਨ-ਸੁਵੰਨੇ ਖਾਣੇ ਖਾਣਗੇ..ਕੈਸਾ ਨਿਆਂ ਹੈ ..ਕੈਸਾ ਦਸਤੂਰ ਹੈ..ਜ਼ਮਾਨੇ ਦੀਆਂ ਕੌਝੀਆਂ ਰੀਤਾਂ ਦਾ!! ਸਾਰੇ ਮਿਹਤਨਕਸ਼ ਲੋਕਾਂ ਨੂੰ ਸਲਾਮ!
    ਅਦਬ ਸਹਿਤ
    ਤਨਦੀਪ ਤਮੰਨਾ

    ReplyDelete
  2. ਧੰਨਵਾਦ ਤਮੰਨਾ ਜੀ
    ਅੰਕਲ ਬਾਦਲ ਜੀ ਦਾ ਸ਼ਿਅਰ ਡੈਡੀ ਲਈ ਹਰ ਸ਼ਾਮ ਉਸ ਕੋਸੇ ਪਾਣੀ ਵਾਂਗ ਮਿਲਿਆ ਕਰੇਗਾ ਜਿਸ ਨਾਲ ਉਹ ਰੋਟੀ ਖਾਣ ਤੋਂ ਪਹਿਲਾਂ ਹੱਥ ਮੂੰਹ ਧੋਂਦੇ ਨੇ !
    ਸੁਕੋਮਲ ਅਹਿਸਾਸਾਂ ਨਾਲ
    ਗੁਰਪ੍ਰੀਤ

    ReplyDelete
  3. Gurprit kismat wala hain,tainu mehnatkash ate sochwan Pita mile...Mere pita v bade mehnati ate mere gehre mittar sn pr oh 30Dec 1999 nu mere naal russ gye....chle gye...tarean de des...

    ReplyDelete
  4. ਦੁਨੀਆਂ ਦੇ ਸਾਰੇ ਮੇਹਨਤਕਸ਼ਾਂ ਨੂੰ ਸਲਾਮ ਅਤੇ ਗੁਰਪ੍ਰੀਤ ਤੈਨੂੰ ਵੀ ਸਲਾਮ। ਨਿੱਕੀ ਸਨੋ ਵੀ ਪਾਪਾ ਦੀ ਤਰਾਂ ਚੰਗੀ ਫੋਟੋ ਖਿੱਚ ਲੈਂਦੀ ਹੈ। ਬਹੁਤ ਭਾਵਪੂਰਤ ਫੋਟੋ ਹੈ।
    ਸਾਥੀ

    ReplyDelete
  5. SO JAATEY HAIN FOOTPATH PAR AKHBAAR VICHHAA KAR , MAJDOOR KABHI NEEND KI GOLI NAHI KHATEY

    ReplyDelete
  6. GURPREET JI
    KEHAN NU KUCHH NAHI ...... BAS AAPNE HANJHUAAn DA HAAR MIHNATKASH LOKAn DI BHETA KARDA HAN .

    ReplyDelete
  7. Its hard to comment,
    thinking from 15-20 minutes find nothing to reply,
    we should visualize them, their work,and their way of parallel walk with life through poetry
    or other means;
    ਇਹਨਾਂ ਦੇ ਹੱਥ ਘਰ ਬਣਾਉਣ ਵਾਲੇ ਚੱਕ ਹਨ;

    ReplyDelete
  8. Dear Gurpreet ji,It touched my heart.It is beutful poem or Haiku or Haiga or painting or something like that..
    parminder sodhi / japan

    ReplyDelete

ਓਕ

ਓਕ ਪਹਿਲਾ ਭਾਂਡਾ ਤੇਹ ਨੂੰ ਜਾਂਦਾ ਰਾਹ ਨਦੀ ਦਾ ਆਲਣਾ ਭਾਈ ਘਨੱਈਏ ਨੂੰ ਦੀਂਹਦਾ ਹਰ ਮੁਖ ਗੁਰੂ ਦਾ ਕੀਮਾ ਮਲਕੀ ਦੀ ਗਾਥਾ ਦਾ ਮਗਲਾਚਰਣ