ਕਵਿਤਾ ਲਿਖਦਾ
ਚਾਅ ਦੇ ਖੰਭ ਲੱਗ ਜਾਂਦੇ
ਤਿੱਤਰ ਖੰਭੀ ਬੱਦਲਾਂ ਨੂੰ ਛੇੜਦਾ
ਕਿਸੇ ਪੰਛੀ ਨਾਲ ਖਹਿੰਦਾ
ਸੁਣਾਉਣ ਦੀ ਕਾਹਲ ਹੋ ਜਾਂਦੀ
ਰਸੋਈ ਚ ਤਵੇ ਫੁਲ਼ਦੀ ਰੋਟੀ
ਮੈਂਨੂੰ ਹਾਕ ਮਾਰਦੀ
ਕ੍ਰਿਕਟ ਖੇਡ ਕੇ ਮੁੜੇ ਬੇਟੂ ਲਈ
ਕਵਿਤਾ ਦਾ ਬੱਲਾ ਘੰਮਾਉਂਦਾ
ਲੰਮੀ ਡਾਈ ਮਾਰ ਕੈਚ ਕਰ ਲੈਂਦਾ ਉਹ
ਬੇਟੀ ਕੰਪਿਉਟਰ ਤੇ ਰੰਗ ਭਰਦੀ
ਸੁਣਦੀ ਕਵਿਤਾ ਮੇਰੀ
ਹਰ ਵਾਰ ਦੀ ਤਰ੍ਹਾਂ
ਕਰਦੀ ਸ਼ਰਾਰਤ
ਵਾਹ ! ਵਾਹ !!
ਫਿਰ ਗੱਲ੍ਹ ਤੇ ਉਂਗਲ ਰੱਖਦੀ
ਕੁਝ ਸੋਚਣ ਲਗਦੀ
ਕੈਮਰਾ ਚੱਕਦੀ ਤੇ ਆਖਦੀ
ਖੜ੍ਹੇ ਰਹੋ ਇਸੇ ਤਰ੍ਹਾਂ
ਫੋਟੋ ਖਿਚਦੀ ਹਾਂ ਥੋਡੀ
ਕਵਿਤਾ ਲਿਖਣ ਵੇਲੇ
ਕਿੰਨੇ ਸੋਹਣੇ ਹੋ ਜਾਂਦੇ ਹੋਂ
ਮੈਂ ਉਹਦਾ ਮੱਥਾ ਚੁੰਮਦਾ
ਮਹਿਸੂਸ ਕਰਦਾ
ਸਾਰੇ ਸੋਹਣੇ ।।
Thursday, April 9, 2009
Subscribe to:
Post Comments (Atom)
ਓਕ
ਓਕ ਪਹਿਲਾ ਭਾਂਡਾ ਤੇਹ ਨੂੰ ਜਾਂਦਾ ਰਾਹ ਨਦੀ ਦਾ ਆਲਣਾ ਭਾਈ ਘਨੱਈਏ ਨੂੰ ਦੀਂਹਦਾ ਹਰ ਮੁਖ ਗੁਰੂ ਦਾ ਕੀਮਾ ਮਲਕੀ ਦੀ ਗਾਥਾ ਦਾ ਮਗਲਾਚਰਣ
-
ਮੇਰੇ ਕੋਲ ਪੜ੍ਹਨ ਆਉਂਦੇ ਬੱਚਿਆਂ ਦੇ ਕੁੜਤੇ ਅਕਸਰ ਪਾਟੇ ਹੁੰਦੇ ਕਾਜਾਂ ਕਾਲਰਾਂ ਜੇਬਾਂ ਕੋਲੋਂ ਇਕ-ਅਧ ਬਟਨ ਜੇ ਲੱਗਿਆ ਹੋਵੇ ਲਾਲ ਪੀਲੇ ਕਾਲੇ ਧਾਗੇ ਨਾਲ ਉਹ ਵੀ ਖੁਲ੍ਹਿਆ...
-
ਮਾਨਸਾ ਸ਼ਹਿਰ ਕਲਮਾਂ ਦਾ ਸ਼ਹਿਰ ਹੈ, ਰੰਗਾਂ ਤੇ ਰੰਗਕਰਮੀਆਂ ਦਾ ਸ਼ਹਿਰ ।ਕਿੰਨੀਆਂ ਹੀ ਸਾਹਿਤਕ ਸਭਿਆਚਾਰਕ ਸੰਸਥਾਵਾਂ ਆਏ ਦਿਨ ਰੂਬਰੂ , ਨਾਟਕ , ਬੈਠਕਾਂ ਤੇ ਸਾਹਿਤਕ ਸਭਿਆਚ...
-
ਪਿਛਲੇ ਦਿਨੀਂ ਨਵ-ਨਿਯੁਕਤ ਅਧਿਆਪਕਾਂ ਦੇ ਇਕ ਸੈਮੀਨਰ ਚ ਹਾਇਕੂ ਬਾਰੇ ਕੁਝ ਗੱਲਾਂ ਸਾਂਝੀਆਂ ਕੀਤੀਆਂ ਤੇ ਇਹਨਾਂ ਸਭ ਨੂੰ ਵਿਸ਼ਵ ਦੇ ਬੱਚਿਆਂ ਦੇ ਹਾਇਕੂ ਦੀ ਪੁਸਤਕ “ ਹਰੇ ਹ...
No comments:
Post a Comment