Sunday, March 29, 2009

ਪਿਤਾ ਹੋਣ ਦੀ ਕਲਾ

ਦੁੱਖ
ਪੰਡ ਡੱਡੂਆਂ ਦੀ


ਗੰਢ ਖੋਲਾਂ
ਬੁੜਕਦੇ ਖਿਲਰ ਜਾਣ
ਘਰ ਦੇ ਚਾਰ ਚੁਫੇਰ


ਹਰ ਰੋਜ਼
ਗੰਢ ਇਕ ਹੋਰ ਮਾਰਾਂ
ਇਸ ਗੰਢੜੀ ਉਪਰ


ਕਲਾ ਇਹੋ ਮੇਰੀ

ਦਿਸਣ ਨਾ ਦੇਵਾਂ
ਸਿਰ ਚੱਕੀ ਗੰਢੜੀ ਇਹ
ਬੱਚਿਆਂ ਨੂੰ ।।

4 comments:

 1. ਗੁਰਪ੍ਰੀਤ ਜੀ ਠੀਕ ਹੈ, ਸਭ ਗੱਲਾਂ ਨਹੀ ਨਸ਼ਰ ਕਰੀਦਿਆਂ ਐਂਵੇਂ ਹੀ ਦਿਲ ਪਾਗਲਾ
  ਕੁਝ ਅਫ੍ਸਾਨੇ ਚੋਰੀ ਚੋਰੀ ਲਿਖ ਕਿ ਕਿਤੇ ਲਕੋ ਜਾਈਏ. ਦੁਖ ਬੋਲ ਕਿ ਜੇ ਦੱਸਿਆ ਤਾਂ
  ਕੀ ਦੱਸਿਆ...............???

  ReplyDelete
 2. bus issse karke.. tuhanu phone vi nahi kar ho riha..

  ReplyDelete
 3. ਕੀ ਕਹਾਂ....? ਆਪਣੇ ਬ੍ਲੋਗ ਤੇ ਵੀ ਦੁਖ ਨੁੰ ਫ੍ਲੋਰ ਕੇ ਆਈ ਹਾਂ ਤੇ ਏਥੇ ਵੀ ਓਇਓ ਕੁਝ ਨਜ਼ਰ ਆ ਰਿਹਾ
  ਹੈ ...ਏਹ ਦੁਖ ਹੁੰਦੇ ਹੀ ਡੱਡੂਆਂ ਵੰਗਰ...ਇਹ੍ਨਾ ਦਾ ਕੋਈ ਮੌਸਮ ਨਹੀਂ ਹੁੰਦਾ..... ਬਹੁਤ ਸੋਹਣੀ ਰਚਨਾ
  ....ਵਧਾਈ....!!

  ReplyDelete