Thursday, February 19, 2009

ਨਾਂਅ

ਨਹੀਂ ਹੋਣੀ ਨਾਂਅ ਬਿਨਾਂ
ਦੁਨੀਆਂ ਵਿੱਚ ਕੋਈ ਸ਼ੈਅ

ਜਾਣਿਆਂ ਕੱਲ
ਫਲ ਖਰੀਦ ਦਿਆਂ

ਬੇਟੀ ਪੁਛੇ
ਗੋਲ ਜਿਹਾ
ਕੀ ਹੈ ਔਹ

ਨਹੀਂ ਦੇਖਿਆ ਸੁਣਿਆਂ ਚੱਖਿਆ ਹੋਣਾ
ਇਸ ਤੋਂ ਪਹਿਲਾਂ ਉਸ ਨੇ ਕਦੇ

ਮੈਂ ਦੱਸਿਆ
ਇਹ ਫਲ ਹੈ ਖਰਬੂਜ਼ਾ

ਉਹ ਹੱਸੇ
ਵਾਰ ਵਾਰ ਦੁਹਰਾਵੇ
ਖ ਬੂਜ਼ਾ
ਖ ਬੂਜ਼ਾ

ਨਹੀਂ ਹੋਣੀ ਨਾਂਅ ਬਿਨਾਂ
ਕੋਈ ਸ਼ੈਅ ।।

1 comment:

 1. ਮਾਣਯੋਗ ਗੁਰਪ੍ਰੀਤ ਜੀਓ !
  ਅਦਬ ਸਹਿਤ ਸਤਿ ਸ੍ਰੀ ਅਕਾਲ !!
  ਮੈਂ ਅਕਸਰ ਹੀ ਤੁਹਾਡੀਆਂ ਨਜ਼ਮਾਂ 'ਆਰਸੀ' ਉੱਪਰ ਅਤੇ ਤੁਹਾਡੇ ਬਲੌਗ 'ਤੇ ਪੜਦਾ ਰਹਿੰਦਾ ਹਾਂ । ਤੁਹਾਡੀ ਲੇਖਣੀ ਤੋਂ ਕਾਫ਼ੀ ਪ੍ਰਭਾਵਿਤ ਹੋਇਆ ਹਾਂ । ਕੁਝ ਕੁ ਦਿਨਾਂ ਤੋਂ ਤੁਹਾਡੀ ਸੋਚ ਵਿੱਚ ਬਹੁਤ ਫਰਕ ਜਿਹਾ , ਬਦਲਾਓ ਜਿਹਾ ਨਜ਼ਰ ਆ ਰਿਹਾ ਹੈ । ਇੱਕ ਤੁਹਾਡੇ ਵਰਗਾ ਲੇਖਕ ਅੱਜਕਲ ਖਰਬੂਜਿਆਂ ਦੀ ਰੇੜੀ ਕੋਲ ਖੜ੍ਹ ਕੇ ਕਿਉਂ ਵਧੀਆ ਸਾਹਿਤ ਦੀਆਂ ਫਾੜੀਆਂ ਕਰਨ ਲੱਗ ਪਿਆ ਹੈ ?
  ਸ਼ਾਇਦ ਮੇਰੀਆਂ ਗੱਲਾਂ ਨਾਲ ਤੁਸੀਂ ਸਹਿਮਤ ਨਾ ਹੋਵੋਂ । ਪਰ ਸਾਹਿਤ ਪੜਨਾ ਮੈਂਨੂੰ ਚੰਗਾ ਲੱਗਦਾ ਹੈ, ਜੇ ਚੰਗਾ ਲਿਖਿਆ ਹੋਵੇ ਤਾਂ !
  ਆਸ ਹੈ , ਤੁਸੀਂ ਅੱਗੇ ਤੋਂ ਇਸ ਗੱਲ ਵੱਲ ਧਿਆਨ ਦੇਵੋਗੇ !
  ਇੱਕ ਸਾਹਿਤਕ ਪ੍ਰੇਮੀ ;
  ਰਵਬੀਰ ਗਿੱਲ

  ReplyDelete