ਦਸਤਾਨੇ ਪਹਿਨਦਿਆਂ
ਕਹਿ ਉਠਿਆ ਮੈਂ
ਹਜ਼ਾਰਾਂ ਰੰਗ ਨੇ
ਮੇਰੇ ਕੱਪੜਿਆਂ ਕੋਲ
ਸਿਰ 'ਤੇ ਸਕਾਰਫ ਬੰਨ੍ਹਦਿਆਂ
ਲੱਖਾਂ ਰੰਗ ਨੇ
ਉਹਦੇ ਕੱਪੜਿਆਂ ਕੋਲ
ਅੰਦਰੋਂ ਆਉਂਦੀ
ਨਚਦੀ ਟਪਦੀ
ਫਰਾਕ ਨਵੀਂ ਪਹਿਨੀ
ਬੱਚੀ ਮੇਰੀ
ਇਕੋ ਰੰਗ ਹੈ ਉਹਦੇ ਕੋਲ ।।
ਓਕ ਪਹਿਲਾ ਭਾਂਡਾ ਤੇਹ ਨੂੰ ਜਾਂਦਾ ਰਾਹ ਨਦੀ ਦਾ ਆਲਣਾ ਭਾਈ ਘਨੱਈਏ ਨੂੰ ਦੀਂਹਦਾ ਹਰ ਮੁਖ ਗੁਰੂ ਦਾ ਕੀਮਾ ਮਲਕੀ ਦੀ ਗਾਥਾ ਦਾ ਮਗਲਾਚਰਣ
ਗੁਰਪ੍ਰੀਤ ਜੀ
ReplyDelete'ਬਲਾਗ ਬ੍ਰਹਮੰਡ' ਵਿਚ ਜੀ ਆਇਆਂ ਨੂੰ।
ਰੰਗਾਂ ਦੀ ਖੇਡ ਮਬਾਰਕ ਹੋਵੇ। ਅੱਜ ਹੀ ਤੁਹਾਡੇ ਬਲਾਗ ਦਾ ਲਿੰਕ haikupunjabi.wordpress.com 'ਤੇ ਵੀ ਲੱਗ ਜਾਵੇਗਾ।
ਸਾਥੀ