ਹਰ
ਕਿਤਾਬ ਨੂੰ ਪੋਥੀ ਆਖਣਾ
ਚੰਗਾ
ਲਗਦਾ ਹੈ ਮੈਨੂੰ
ਇਹਦੇ
ਵਿਚ ਰੁੱਖ ਹੈ
ਜੜ੍ਹਾਂ ਪੱਤੇ
ਆਲਣੇ ਪੰਛੀ
ਸਭ
ਪੋਥੀ ਦੇ ਪੱਤ੍ਰਿਆਂ ‘ਚ
ਚਿੱਟੇ
ਰੰਗ ਦੇ ਹੋ ਗਏ ਨੇ ....
ਕੁਝ
ਵੀ ਲਿਖਾਂ
ਨਾ
ਲਿਖਾਂ
ਉਹ
ਰਾਹੀ ਵੀ
ਜਿਹਨਾ
ਲਿਆ ਸੁਖ ਦਾ ਸਾਹ
ਰੁਕੇ
ਘੜੀ ਦੀ ਘੜੀ
ਰੁੱਖ
ਦੀ ਛਾਵੇਂ
ਘੜੇ
ਦਾ ਠੰਢਾ ਪਾਣੀ ਪੀ
ਤੁਰ
ਪਏ ਜਿਹੜੇ
ਅਗਲੇ
ਰਾਹ
ਇਸ
ਤਰ੍ਹਾਂ ਸ਼ਾਮਲ ਹੈ
ਕੁੰਭਕਾਰ
ਵੀ
ਚੱਕ
ਨੂੰ ਘੜ੍ਹਨ ਵਾਲਾ
ਮੇਰਾ
ਬਾਪ ਵੀ
ਪੋਥੀ
ਵਿਚ ਸਾਹ ਲੈਂਦਾ ਹੈ
ਜੋ
ਕਦੇ ਕਦੇ ਮੈਨੂੰ ਦਸਦਾ ਹੈ
ਆਹ
ਜਿਹੜੇ ਸਕੂਲ ਤੂੰ ਪੜ੍ਹਾਉਣੈ ਹੁਣ
ਤੇਰੇ
ਦਾਦੇ ਨਾਲ ਮਿਲ ਬਣਾਇਆ ਇਹਨੂੰ
ਜੀਹਦੇ
‘ਚ ਫਿਲਮਾਂ ਦੇਖ
ਤੂੰ
ਕਦੇ ਕਦੇ ਬੋਲਦਾ ਹੁੰਦਾ
ਦਲੀਪ
ਕੁਮਾਰ ਵਾਂਙ ਡਾਇਲਾਗ ਨਿੱਕੇ ਹੁੰਦਿਆਂ
ਤੇਰੇ
ਦਾਦੇ ਦੇ ਹੱਥਾਂ ਦੀ ਛੋਹ ਹੈ
ਤੇ
ਆਹ ਗੁਰੂਘਰ
ਜੋ
ਢਾਹ ਦਿੱਤਾ ਹੈ
ਫਿਰ
ਬਣਾਉਣ ਲਈ
ਮੇਰੇ
ਕੰਮ ਸਿੱਖਣ ਦੇ ਦਿਨਾਂ ਦੀ ਉਸਾਰੀ
ਇਕੋ
ਵਾਰ ਖਾਧੀ ਸੀ ਸਿੱਧੀ ਤੇਸੀ ਪੁੱਠੇ ਹੱਥ ‘ਤੇ
ਮੈਂ
ਦੇਖ ਰਿਹਾ ਸਾਂ
ਬਾਪੂ
ਦਾ ਚਿਹਰਾ
ਪੋਥੀ
ਦਾ ਪਹਿਲਾ ਪੰਨਾ ......।।
0
No comments:
Post a Comment