Sunday, April 25, 2010

ਮਾਈਕਲ ਐਂਜਲੋ

ਤੇਰੀਆਂ ਅੱਖਾਂ ਰਾਹੀਂ
ਮੈਂਨੂੰ ਰੋਸ਼ਨੀ ਦਿਸਦੀ
ਅੰਨ੍ਹੇ ਨੂੰ ਨਹੀਂ ਤਾਂ ਕੀ ਦਿਸਣਾ ਸੀ

ਤੇਰਾ ਲਹੂ ਵਗੇ ਮੋਢਿਆਂ ਚ
ਜੋ ਚੁਕੀ ਫਿਰਨ ਭਾਰ ਦੁਨੀਆਂ ਦਾ
ਮੇਰੀਆਂ ਕੰਬਦੀਆਂ ਟੰਗਾਂ ਤੋਂ ਕੀ ਟੁਰ ਹੁੰਦਾ

ਤੇਰੇ ਪੰਖਾਂ ਤੇ ਉਡਾਰੀਆਂ ਲਾਵਾਂ ਉਚੀਆਂ
ਅਣ-ਕਿਆਸੇ ਗਗਨਾਂ 'ਚ
ਤੂੰ ਹੀ ਜਾਣੇ ਮੈਂ ਧੁੱਪ 'ਚ ਠਰਨਾ
ਜਾਂ ਠੰਢ 'ਚ ਵੀ ਨਿੱਘਾ ਰਹਿਣਾ

ਤੇਰੀਆਂ ਸੋਚਾਂ ਜ਼ਿਹਨ ਮੇਰੇ 'ਚ
ਲਫ਼ਜ਼ ਲਭਦੇ ਮੇਨੂੰ ਤੇਰੇ ਸਾਹਾਂ 'ਚੋਂ

ਜਿਵੇਂ ਰਾਤ ਨੂੰ ਚੰਨ ਚਮਕਦਾ
ਸੂਰਜ ਤੋਂ ਰੌਸ਼ਨੀ ਲੈ
ਇਵੇਂ ਮੈਨੂੰ ਲਿਸ਼ਕਣ ਲਾਵੇ
ਤੇਰੀ ਰੌਸ਼ਨੀ

ਉਪਰੋਕਤ ਪਿਆਰ ਕਵਿਤਾ ਮਾਈਕਲ ਐਂਜਲੋ ਦੀ ਹੈ ਜਿਸ ਦਾ ਅਨੁਵਾਦ ਸਵੀਡੀ ਭਾਸ਼ਾ ਤੋਂ ਸਤੀ ਕੁਮਾਰ ਨੇ ਕੀਤਾ ਹੈ । ਇਹ ਕਵਿਤਾ ਮਾਈਕਲ ਨੇ ਕਿਸ ਲਈ ਲਿਖੀ ..... ਮਾਂ  ਭੈਣ   ਪ੍ਰੇਮਿਕਾ ਪ੍ਰਮਾਤਮਾ ਜਾਂ ਫਿਰ ਆਪਣੇ ਦੋਸਤ  ਲਈ .....

1 comment:

  1. ਮਾਈਕਲ ਐਂਜਲੋ ਦੀ ਇਹ ਕਵਿਤਾ ਬਹੁਤ ਹੀ ਅਰਥ ਭਰਪੂਰ ਹੈ। ਉਸ ਤੋਂ ਵੀ ਉੱਪਰ ਸਤੀ ਕੁਮਾਰ ਦੀ ਸ਼ਬਦਾਵਲੀ। ਇਹ ਤਾਂ ਪੜ੍ਹਨ ਵਾਲ਼ੇ ਦਾ ਆਵਦਾ ਨਜ਼ਰੀਆ ਹੈ ਕਿ ਓਹ ਇਸ ਕਵਿਤਾ ਨੂੰ ਕਿਸ ਲਈ ਸੰਬੋਧਨ ਕਰ ਕੇ ਪੜ੍ਹ ਰਿਹਾ ਹੈ.... ਮਾਂ, ਭੈਣ, ਪ੍ਰੇਮਿਕਾ, ਪ੍ਰਮਾਤਮਾ ਜਾਂ ਦੋਸਤ ਲਈ।

    ਹਰਦੀਪ

    ReplyDelete

ਓਕ

ਓਕ ਪਹਿਲਾ ਭਾਂਡਾ ਤੇਹ ਨੂੰ ਜਾਂਦਾ ਰਾਹ ਨਦੀ ਦਾ ਆਲਣਾ ਭਾਈ ਘਨੱਈਏ ਨੂੰ ਦੀਂਹਦਾ ਹਰ ਮੁਖ ਗੁਰੂ ਦਾ ਕੀਮਾ ਮਲਕੀ ਦੀ ਗਾਥਾ ਦਾ ਮਗਲਾਚਰਣ