Tuesday, December 15, 2009

ਰਬਾਬਇੱਕ ਰਾਤ
ਗਈ ਰਾਤ
ਪੁਛਦਾ ਹਾਂ ਰਾਤ ਨੂੰ

ਕਦੋਂ ਮਿਲੇਂਗੀ
ਇਕੱਲੀ
ਤੇ ਪਿਆਰ ਭਰੀ

ਰਾਤ ਨੇ ਚੁੰਮਿਆਂ
ਮੱਥਾ ਮੇਰਾ ਤੇ ਬੋਲੀ

ਜਿਸ ਰਾਤ
ਤੂੰ ਹੋਵੇਂਗਾ
ਇਕੱਲਾ ਤੇ ਪਿਆਰ ਭਰਿਆ ।।

2 comments:

 1. ਆ ਮੇਰੀ ਤਨਹਾਈ ਤੈਨੂੰ ਗਲੇ ਲਗਾਵਾਂ
  ਤੇਰੇ ਸ਼ੁਕਰਾਨੇ ਲਈ ਕਿਥੋਂ ਸ਼ਬਦ ਲਿਆਵਾਂ

  ਰਾਤ ਦੇ ਭੇਤ,ਰਾਤੀਂ ਜਾਗਣ ਵਾਲਾ ਹੀ ਜਾਣੇ
  ਕੋਈ ਵਿਰਲਾ ਟਾਵਾਂ,ਕੋਈ ਵਿਯੋਗੀ ਹੀ ਇਹ ਦਰਦ ਹੰਢਾਵੇ

  ReplyDelete
 2. ਮੈਂ ਤੇ ਰਾਤ
  ਦੋਵੇਂ
  ਇਕੱਲੇ
  ਤੇ
  ਪਿਆਰ ਭਰੇ
  ..ਤੇ..
  ਅਗਲੀ ਸਵੇਰ ਨੂੰ
  ਰਾਤ ,ਰਾਤ ਨਾ ਰਹੀ
  ਮੈਂ , ਮੈਂ ਨਾ ਰਿਹਾ
  ਜਸਵਿੰਦਰ (ਅਨਾਮ)

  ReplyDelete