Wednesday, February 11, 2009

ਹਾਇਬਨ ।। ਛਾਲ


ਮੇਰੇ ਇਕ ਮਿਤਰ ਦਾ ਫੁੱਫੜ ਪੁਰਾਣਾ ਕਾਮਰੇਡ, ਵਿਦਿਆਰਥੀ ਜੀਵਨ ' ਚ ਸਿਰ ਕੱਢ ਆਗੂ।
ਨੌਕਰੀ ਅਜਿਹੇ ਮਹਿਕਮੇ 'ਚ ਮਿਲ ਗਈ ਜਿਸ 'ਚ ਪੈਸੇ ਦਾ ਮੀਂਹ ਹਰ ਵੇਲੇ ਪੈਂਦਾ ਰਹਿੰਦੈ।
ਪਿਛਲੇ ਦਿਨੀਂ ਮਿਤਰ ਤੇ ਉਹਦਾ ਫੁੱਫੜ ਛੱਤ 'ਤੇ ਬੈਠੇ ਦਾਰੂ ਪੀ ਰਹੇ ਸਨ। ਗੱਲ ਕਾਮਰੇਡਾਂ
ਦੀ ਛਿੜ ਪਈ। ਮਿਤਰ ਨੇ ਸ਼ਰਾਰਤ ਕੀਤੀ," ਜੇ ਅਜੇ ਵੀ ਕਾਮਰੇਡ ਹੋਂ,ਤਾਂ ਕੋਠੇ ਤੋਂ ਛਾਲ
ਮਾਰ ਕੇ ਦਿਖਾਉ ।"
ਫੁੱਫੜ ਨੇ ਅੱਗਾ ਦੇਖਿਆ ਨਾ ਪਿਛਾ,ਕੋਠੇ ਤੋਂ ਛਾਲ ਮਾਰ 'ਤੀ। ਮਾਰਕਸ ਨੇ ਹੱਥ ਦੇ ਕੇ ਬਚਾ
ਲਿਆ। ਸਵੇਰੇ ਫੁੱਫੜ ਹੈਰਾਨ ਕਿ ਕੋਠੇ ਤੋਂ ਡਿਗ ਕਿਵੇਂ ਪਿਆ !ਮਿਤਰ ਨੂੰ ਯਾਦ ਨਾ ਕਿ
ਉਹਨੇ ਹੀ ਤਾਂ ਛਾਲ ਮਾਰਨ ਨੂੰ ਕਿਹਾ ਸੀ
ਸ਼ਾਮ ਗਲਾਸੀ ਰੰਗ ਗੁਲਾਬੀ
ਅੰਦਰ ਜੋ ਦੱਬ ਗਿਆ ਸੀ
ਸਾਹਮਣੇ ਖੜ੍ਹ ਗਿਆ

1 comment:

  1. ਬਹੁਤ ਸੋਹਣੀ ਹਾਇਬਨ ਲਿਖੀ ਹੈ ਗੁਰਪ੍ਰੀਤ ਜੀ
    ਤੁਹਾਡਾ ਬਲਾਗ ਦੇਖ ਕੇ ਖੁਸ਼ੀ ਹੋਈ !

    ReplyDelete