Sunday, February 8, 2009

ਮੁਸਾਫਰ

ਗੱਡੀ 'ਚ ਸਫਰ ਕਰਦਿਆਂ
ਕੋਈ ਸੌਂਦਾ ਹੈ
ਕੋਈ ਪੜ੍ਹਦਾ ਹੈ
ਕੋਈ ਨਾਲ ਦੀ ਸਵਾਰੀ ਨਾਲ
ਗੱਲਾਂ 'ਚ ਮਗਨ ਹੈ
ਕੋਈ ਬਾਹਰ ਖੇਤਾਂ 'ਚ
ਖੜ੍ਹੇ ਰੁੱਖਾਂ ਨੂੰ
ਪਿਛਾਂਹ ਦੌੜਦੇ ਤਕਦਾ ਹੈ
ਕਰਦਿਆਂ ਇਸ ਤਰ੍ਹਾਂ
ਕਈ ਵਾਰ
ਜਾਣਾ ਹੁੰਦਾ ਹੈ ਗੱਡੀ ਨੇ
ਦਿਲੀ
ਪਰ ਮੁਸਾਫਰ ਕੋਈ
ਪਹੁੰਚ ਜਾਂਦਾ ਹੈ
ਲਾਹੌਰ ।।

1 comment:

  1. ਬਹੁਤ ਸੁੰਦਰ ਪ੍ਰਗਟਾਅ
    ਤੁਹਾਡੀ ਆਗਿਆ ਬਿਨਾ Blogroll ਕਰ ਰਹੀ ਹਾਂ ।
    Looking forward to reading more from you.

    -Manpreet

    ReplyDelete

ਓਕ

ਓਕ ਪਹਿਲਾ ਭਾਂਡਾ ਤੇਹ ਨੂੰ ਜਾਂਦਾ ਰਾਹ ਨਦੀ ਦਾ ਆਲਣਾ ਭਾਈ ਘਨੱਈਏ ਨੂੰ ਦੀਂਹਦਾ ਹਰ ਮੁਖ ਗੁਰੂ ਦਾ ਕੀਮਾ ਮਲਕੀ ਦੀ ਗਾਥਾ ਦਾ ਮਗਲਾਚਰਣ