ਗੱਡੀ 'ਚ ਸਫਰ ਕਰਦਿਆਂ
ਕੋਈ ਸੌਂਦਾ ਹੈ
ਕੋਈ ਪੜ੍ਹਦਾ ਹੈ
ਕੋਈ ਨਾਲ ਦੀ ਸਵਾਰੀ ਨਾਲ
ਗੱਲਾਂ 'ਚ ਮਗਨ ਹੈ
ਕੋਈ ਬਾਹਰ ਖੇਤਾਂ 'ਚ
ਖੜ੍ਹੇ ਰੁੱਖਾਂ ਨੂੰ
ਪਿਛਾਂਹ ਦੌੜਦੇ ਤਕਦਾ ਹੈ
ਕਰਦਿਆਂ ਇਸ ਤਰ੍ਹਾਂ
ਕਈ ਵਾਰ
ਜਾਣਾ ਹੁੰਦਾ ਹੈ ਗੱਡੀ ਨੇ
ਦਿਲੀ
ਪਰ ਮੁਸਾਫਰ ਕੋਈ
ਪਹੁੰਚ ਜਾਂਦਾ ਹੈ
ਲਾਹੌਰ ।।
ਓਕ ਪਹਿਲਾ ਭਾਂਡਾ ਤੇਹ ਨੂੰ ਜਾਂਦਾ ਰਾਹ ਨਦੀ ਦਾ ਆਲਣਾ ਭਾਈ ਘਨੱਈਏ ਨੂੰ ਦੀਂਹਦਾ ਹਰ ਮੁਖ ਗੁਰੂ ਦਾ ਕੀਮਾ ਮਲਕੀ ਦੀ ਗਾਥਾ ਦਾ ਮਗਲਾਚਰਣ
ਬਹੁਤ ਸੁੰਦਰ ਪ੍ਰਗਟਾਅ
ReplyDeleteਤੁਹਾਡੀ ਆਗਿਆ ਬਿਨਾ Blogroll ਕਰ ਰਹੀ ਹਾਂ ।
Looking forward to reading more from you.
-Manpreet