ਮੇਰੀ ਨਵੀਂ ਕਾਵਿ-ਕਿਤਾਬ ਛਪ ਗਈ ਹੈ । ਇਸ ਵਿਚ ਇਕ ਕਵਿਤਾ ਹੈ ' ਮੇਰੇ ਕੋਲ ਪੜ੍ਹਨ ਆਉਂਦੇ ਬੱਚੇ ' , ਇਹ ਕਵਿਤਾ ਮੈਂ ਕੱਲ੍ਹ ਆਪਣੇ ਸੱਤਵੀਂ ਅਤੇ ਅੱਠਵੀਂ 'ਚ ਪੜ੍ਹਦੇ ਬੱਚਿਆਂ ਨੂੰ ਸੁਣਾਈ । ਚੁੱਪ ਚੁੱਪ ਬੱਚਿਆਂ ਨੇ ਕੁਝ ਕੁਮੈਂਟ ਮੈਨੂੰ ਲਿਖ ਕੇ ਦਿੱਤੇ :
ਲਖਵਿੰਦਰ ਖਾਨ , ਜਮਾਤ ਸੱਤਵੀਂ : ਕਵਿਤਾ ਸੁਣਦਿਆਂ ਲੱਗਿਆ ਇਹ ਕਦੇ ਮੁੱਕੇ ਨਾ , ਮੈਂਨੂੰ ਹੁਣ ਇੰਝ ਲਗਦਾ ਹੈ ਕਿ ਮੈਂ ਵੀ ਵੱਡਾ ਹੋ ਕੇ ਕਵੀ ਬਣਾ ।।
ਪ੍ਰਦੀਪ ਕੁਮਾਰ , ਜਮਾਤ ਅੱਠਵੀਂ : ਮੈਨੂੰ ਲੱਗਿਆ ਜਿਵੇਂ ਅਸੀਂ ਹੀ ਇਸ ਕਵਿਤਾ ਦੇ ਕਰੈਕਟਰ ਹੋਈਏ । ਜ਼ਿੰਦਗੀ ਜਿਉਣ ਨੂੰ ਜੀਅ ਕਰ ਆਇਆ ।।
ਗੋਬਿੰਦ ਰਾਮ ਅਤੇ ਲਖਵਿੰਦਰ , ਜਮਾਤ ਅੱਠਵੀਂ : ਸਾਨੂੰ ਇਹ ਕਵਿਤਾ ਸੁਣ ਕੇ ਇਸ ਤਰਾਂ ਲੱਗਿਆ ਜਿਵੇਂ ਸਰ ਨੇ ਸਾਡੀ ਕੋਈ ਵੀਡੀਓ ਬਣਾਈ ਹੋਵੇ ਅਤੇ ਕੁਝ ਦਿਨਾਂ ਬਾਅਦ ਸਾਡੇ ਅੱਗੇ ਪੇਸ਼ ਕਰ ਦਿੱਤੀ ਹੋਵੇ ।।
ਨਿੰਦਰਪਾਲ ਕੌਰ , ਜਮਾਤ ਅੱਠਵੀਂ :ਕਵਿਤਾ ਪੜ੍ਹ ਕੇ ਪਤਾ ਲੱਗਿਆ ਕਿ ਅਧਿਆਪਕ ਬੱਚਿਆਂ ਨੂੰਕਿੰਨਾ ਪਿਆਰ ਕਰਦੇ ਹਨ ।।
ਰਮਨਦੀਪ ਕੌਰ , ਜਮਾਤ ਅੱਠਵੀਂ : ਇਹ ਕਵਿਤਾ ਜਮਾਂ ਈ ਸਾਡੀ ਕਲਾਸ ਦੇ ਮੁੰਡਿਆਂ ਵਰਗੀ ਹੈ ।।
***** ਸਿਆਹੀ ਘੁਲ਼ੀ ਹੈ ... ਰਿਲੀਜ਼ ਹੋ ਗਈ ******
No comments:
Post a Comment