Saturday, May 15, 2010

ਦ੍ਰਿਸ਼-ਦਰਸ਼ਨ

 
ਮਨਮੋਹਨ ਨੂੰ ਪੰਜਾਬੀ ਚ ਕਵੀ ਤੇ ਚਿੰਤਕ ਵਜੋਂ ਇਕੋ ਜਿੰਨਾਂ ਹੀ ਜਾਣਿਆ ਜਾਂਦਾ ਹੈ । ਦੂਜੇ ਸ਼ਬਦਾਂ 'ਚ  ਮਨਮੋਹਨ  ਦੀ ਨਵੀਂ ਕਾਵਿ-ਕਿਤਾਬ ਹੈ ਜਿਸ ਚ ਮੈਂ ਸਭ ਤੋਂ ਪਹਿਲਾਂ ਕਵਿਤਾ 'ਦ੍ਰਿਸ਼-ਦਰਸ਼ਨ ' ਪੜ੍ਹਦਾ ਹਾਂ । ਵਾਢੀਆਂ ਵੇਲੇ ਦੀ ਇਹ ਖੂਬਸੂਰਤ ਕਵਿਤਾ ਪੰਜਾਬੀ ਦੀ ਮਾਣ ਕਰਨ ਵਾਲੀ ਕਵਿਤਾ ਹੈ । ਇਹਦੇ ਨਾਲ ਦੀ ਕੋਈ ਹੋਰ ਕਵਿਤਾ ਮੈਂ ਪੰਜਾਬੀ ਚ ਨਹੀਂ ਪੜ੍ਹੀ । ਇਹ ਕਵਿਤਾ ਚਾਅ ਨਾਲ ਮੈਂ ਆਪਣੇ ਦੋਸਤਾਂ ਨੂੰ ਸੁਣਾਈ ਹੈ ... ਆਪਣੀ ਪਤਨੀ ਨੂੰ ਸੁਣਾਈ ਹੈ .... ਤੇ ਬਲਾਗ ਬਹਾਨੇ ਤੁਹਾਨੂੰ ਸਾਰਿਆਂ ਨੂੰ ਸੁਣਾ ਰਿਹਾ ਹਾਂ। ਤੁਹਾਨੂੰ ਇਹ ਕਵਿਤਾ ਕਿਹੋ ਜਿਹੀ ਲੱਗੀ ਜ਼ਰੂਰ ਦੱਸਣਾ ...ਮੈਨੂੰ ਚੰਗਾ ਲੱਗੇਗਾ ....


ਕਣਕਾਂ ਪੱਕਣ ਤੇ ਵੱਢਣ ਦੇ ਦਿਨ
ਹੁੰਦੇ ਨੇ ਦੱਬੀਆਂ ਇਛਾਵਾਂ ਦੇ
ਪੂਰੇ ਹੋਣ ਦੇ ਦਿਨ


ਦਾਤੀਆਂ ਸਿੱਟਿਆਂ ਦੀ ਖਹਿ ਖਸਰ ਦੀ ਲੈਅ 'ਤੇ
ਬਦੋਬਦੀ ਮਚਲ ਪੈਣ ਬੁੱਲ੍ਹਾਂ 'ਤੇ ਗੀਤ
ਦੱਬੇ ਹੁੰਦੇ ਨੇ ਨਵੇਂ ਪ੍ਰੇਮ ਏਨਾਂ 'ਚ
ਪੁਰਾਣੇ ਨੇਹੁੰ ਉਠ ਪੈਂਦੇ ਚੀਸ ਬਣ


ਆਪਣੇ ਹਿੱਸੇ ਦੇ ਖੱਤੇ ਨੂੰ
ਮਕਾਉਣ ਦੀ ਕਾਹਲ ਚ
ਭੁੱਲ ਜਾਂਦੀਆਂ ਕਣਕਾਂ ਵੱਢਦੀਆਂ ਤ੍ਰੀਮਤਾਂ
ਤੁਰ ਗਿਆਂ ਦੀ ਕਸਕ
ਆਉਣ ਵਾਲਿਆਂ ਦੀ ਉਡੀਕ
ਕਿਉਂਕਿ ਕਣਕਾਂ ਵੱਢਣ ਦੇ ਦਿਨ
ਹੁੰਦੇ ਨੇ ਨਵੇਂ ਸ਼ਬਦਾਂ ਦੇ ਨਵੇਂ ਅਰਥ
ਈਜਾਦ ਕਰਨ ਦੇ


( ਸਾਰੀ ਕਵਿਤਾ ਪੜ੍ਹਨ ਲਈ ਕਿਤਾਬ ਪੜ੍ਹੋ ਜੀ )



3 comments:

  1. ਬੜਾ ਚੰਗਾ ਕੀਤ ਗੁਰਪ੍ਰੀਤ ਵੀਰ ਇਹ ਕਵਿਤਾ ਸਾਂਝੀ ਕਰ ਕੇ, ਮਨਮੋਹਨ ਹੁਰਾਂ ਨਾਲ ਬਿਤਾਏ ਦਿਨ ਯਾਦ ਆ ਗਏ, ਉਹ ਦਿਨ ਵੀ ਸਭ ਵਿਛੜਿਆਂ ਨੂੰ ਭੁਲਾ ਕਿ ਮਨਮੋਹਨ ਨਾਲ ਨਵੇਂ ਅਰਥ ਖੋਜਣ ਵਾਂਗ ਗੁਜ਼ਰੇ ਸਨ। ਖੁਬਸੂਰਤ ਨਜ਼ਮ ਅਤੇ ਸਰਵਰਕ ਲਈ ਮਨਮੋਹਨ ਨੂੰ ਵਧਾਈ।

    ReplyDelete
  2. ਕਿਉਂਕਿ ਕਣਕਾਂ ਵੱਢਣ ਦੇ ਦਿਨ
    ਹੁੰਦੇ ਨੇ ਨਵੇਂ ਸ਼ਬਦਾਂ ਦੇ ਨਵੇਂ ਅਰਥ
    ਈਜਾਦ ਕਰਨ ਦੇ...

    ਬਹੁਤ ਹੀ ਖੂਬਸੂਰਤ !

    ReplyDelete
  3. ਬਹੁਤ ਹੀ ਵਧੀਆ ਕਵਿਤਾ ਲਈ ਕਵੀ ਨੂੰ ਵਧਾਈ।
    ਦੋਹਰੀ ਵਧਾਈ ਓਸ ਨੂੰ ਜਿਸ ਇਹ ਕਵਿਤਾ ਸੁਣਾਈ।
    ਨਹੀਂ ਤਾਂ ਮੇਰੇ ਵਰਗਿਆਂ ਨੇ ਇਤਨੀ ਖੂਬਸੂਰਤ ਕਵਿਤਾ ਪੜ੍ਹਨ ਤੋਂ ਵਾਂਝਿਆਂ ਰਹਿ ਜਾਣਾ ਸੀ।
    ਸ਼ਬਦ 'ਬਦੋਬਦੀ' ਸ਼ਾਇਦ ਗਲਤ ਟਾਈਪ ਹੋ ਗਿਆ ਜਾਂ ਇਹ 'ਬਦਿਬਦੀ' ਹੀ ਹੈ ?
    ਹਰਦੀਪ

    ReplyDelete

ਓਕ

ਓਕ ਪਹਿਲਾ ਭਾਂਡਾ ਤੇਹ ਨੂੰ ਜਾਂਦਾ ਰਾਹ ਨਦੀ ਦਾ ਆਲਣਾ ਭਾਈ ਘਨੱਈਏ ਨੂੰ ਦੀਂਹਦਾ ਹਰ ਮੁਖ ਗੁਰੂ ਦਾ ਕੀਮਾ ਮਲਕੀ ਦੀ ਗਾਥਾ ਦਾ ਮਗਲਾਚਰਣ