Saturday, December 26, 2009

ਮੈਂ

ਮੈਂ ਕਿਹੋ ਜਿਹਾ ਹੋਵਾਂ

ਮਾਂ ਦੇ ਕਾਲਜੇ ਠੰਢ ਪਵੇ

ਪਤਨੀ ਨੂੰ ਮੇਰੇ ਤੇ ਨਾਜ਼

ਬਾਪੂ ਦੀ ਛਾਤੀ ਚੌੜੀ

ਪੁੱਤ ਦਾ ਲਲਕਰਾ ਮਾਰਨ ਦਾ ਹੌਸਲਾ ਵਧੇ

ਮੈਂ ਕਿਹੋ ਜਿਹਾ ਹੋਵਾਂ

ਦੋਸਤ ਮੇਰੀ ਸੌਂਹ ਖਾਣ

ਦੁਸ਼ਮਣ ਮੇਰੇ ਤੇ ਵਿਸ਼ਵਾਸ਼ ਕਰਨ

ਮੈਂ ਕਿਹੋ ਜਿਹਾ ਹੋਵਾਂ

2 comments:

  1. ਦੋਸਤ ਤੂੰ ਜਿਹੋ ਜਿਹਾ ਹੈਂ ਉਸੇ ਤਰ੍ਹਾਂ ਦਾ ਰਹਿ, ਅਸੀ ਤਰੇੀ ਸਹੁੰ ਖਾਂਦੇ ਹਾਂ ਤੂੰ ਬਹੁਤ ਪਿਆਰਾ ਹੈਂ।

    ReplyDelete
  2. sachmuch tun bahut pyara hain yaaar.....puchh

    ReplyDelete

ਓਕ

ਓਕ ਪਹਿਲਾ ਭਾਂਡਾ ਤੇਹ ਨੂੰ ਜਾਂਦਾ ਰਾਹ ਨਦੀ ਦਾ ਆਲਣਾ ਭਾਈ ਘਨੱਈਏ ਨੂੰ ਦੀਂਹਦਾ ਹਰ ਮੁਖ ਗੁਰੂ ਦਾ ਕੀਮਾ ਮਲਕੀ ਦੀ ਗਾਥਾ ਦਾ ਮਗਲਾਚਰਣ