Saturday, October 31, 2009
Thursday, October 29, 2009
ਹਾਇਗਾ
ਦੋਸਤੋ ਮੇਰਾ ਇਕ ਹੋਰ ਹਾਇਗਾ ਵਰ'ਡ ਹਾਇਕੂ ਦੀ ਸਾਈਟ ਤੇ
ਇਸ ਵਾਰ ਫਿਰ ਪੋਸਟ ਕੀਤਾ ਹੈ ਜਿਸ ਨੂੰ ਤੁਸੀਂ ਇਸ ਲਿੰਕ
http://www.worldhaiku.net/haiga_contest/71st/haiga71.htm ਤੇ ਦੇਖ ਸਕਦੇ ਹੋਂ
ਇਸ ਵਾਰ ਫਿਰ ਪੋਸਟ ਕੀਤਾ ਹੈ ਜਿਸ ਨੂੰ ਤੁਸੀਂ ਇਸ ਲਿੰਕ
http://www.worldhaiku.net/haiga_contest/71st/haiga71.htm ਤੇ ਦੇਖ ਸਕਦੇ ਹੋਂ
Wednesday, October 28, 2009
ਬਿਨ ਕੰਧਾਂ ਦਾ ਲਾਲ ਕਿਲ਼ਾ
ਕੀ ਪਰਵਾਹ ਉਸਨੂੰ ਕਿਸੇ ਦੀ
ਨੱਚਦਾ ਗਾਉਂਦਾ
ਟਿਕਟ ਲਾਲ ਕਿਲੇ ਨੂੰ ਦੇਖਣ ਦੀ
ਹੱਥਾਂ 'ਚ ਲਹਿਰਾਉਂਦਾ
ਇਸ ਤਰਾਂ ਲੱਗੇ
ਜਿਉਂ ਜਿੱਤ ਦਾ ਝੰਡਾ ਲਹਿਰਾਉਂਦਾ
ਚਾਂਭਲਿਆ ਉਹ
ਜੀਭ ਕਢਦਾ ਮੇਰੇ ਵੱਲ
ਨਾਲ ਦੀ ਨੂੰ ਅੱਖ ਮਾਰਦਾ....
ਗੇਟ ਕੀਪਰ ਨੇ ਨਹੀਂ ਜਾਣ ਦਿੱਤਾ ਅੰਦਰ ਉਹਨੂੰ
ਟਿਕਟ ਹੋਣ ਦੇ ਬਾਵਜੂਦ
ਉਹ ਰੁਕਿਆ ਇਕ ਪਲ
ਹੱਸਿਆ ਖੁਲ੍ਹ ਕੇ
ਨੱਚਦਾ ਗਾਉਂਦਾ
ਟਿਕਟ ਨੂੰ ਹੱਥਾਂ ‘ਚ ਲਹਿਰਾਉਂਦਾ
ਵਾਪਸ ਮੁੜਿਆ
ਜਿਵੇਂ ਜਿੱਤ ਦਾ ਝੰਡਾ ਗੱਡ
ਮੁੜ ਰਿਹਾ ਹੋਵੇ....
ਕੀ ਪਰਵਾਹ ਉਸ ਨੂੰ ਕਿਸੇ ਦੀ ।।
ਨੱਚਦਾ ਗਾਉਂਦਾ
ਟਿਕਟ ਲਾਲ ਕਿਲੇ ਨੂੰ ਦੇਖਣ ਦੀ
ਹੱਥਾਂ 'ਚ ਲਹਿਰਾਉਂਦਾ
ਇਸ ਤਰਾਂ ਲੱਗੇ
ਜਿਉਂ ਜਿੱਤ ਦਾ ਝੰਡਾ ਲਹਿਰਾਉਂਦਾ
ਚਾਂਭਲਿਆ ਉਹ
ਜੀਭ ਕਢਦਾ ਮੇਰੇ ਵੱਲ
ਨਾਲ ਦੀ ਨੂੰ ਅੱਖ ਮਾਰਦਾ....
ਗੇਟ ਕੀਪਰ ਨੇ ਨਹੀਂ ਜਾਣ ਦਿੱਤਾ ਅੰਦਰ ਉਹਨੂੰ
ਟਿਕਟ ਹੋਣ ਦੇ ਬਾਵਜੂਦ
ਉਹ ਰੁਕਿਆ ਇਕ ਪਲ
ਹੱਸਿਆ ਖੁਲ੍ਹ ਕੇ
ਨੱਚਦਾ ਗਾਉਂਦਾ
ਟਿਕਟ ਨੂੰ ਹੱਥਾਂ ‘ਚ ਲਹਿਰਾਉਂਦਾ
ਵਾਪਸ ਮੁੜਿਆ
ਜਿਵੇਂ ਜਿੱਤ ਦਾ ਝੰਡਾ ਗੱਡ
ਮੁੜ ਰਿਹਾ ਹੋਵੇ....
ਕੀ ਪਰਵਾਹ ਉਸ ਨੂੰ ਕਿਸੇ ਦੀ ।।
Friday, October 23, 2009
ਸਤਰ
ਸੌ ਸੂਲੀ ਚੜ੍ਹ
ਦਿਨ ਲੰਘਦਾ ਹੈ
ਰਾਤ ਮੁਕਦੀ ਹੈ
ਕੋਈ ਸਤਰ ਹਨੇਰੇ 'ਚ ਚਾਨਣ ਵਾਂਗ ਚਮਕਦੀ ਹੈ
ਮੈਨੂੰ ਖੂਹ 'ਚ ਡਿੱਗੇ ਨੂੰ
ਬਾਹਰ ਕੱਢ ਲੈਂਦੀ ਹੈ
ਮੇਰੇ ਰਾਹਾਂ 'ਚ ਵਿਛ ਜਾਂਦੀ ਹੈ
ਮੈਂ ਅਹਿਸਾਸਾਂ ਭਾਵਾਂ ਰੰਗਾਂ ਨਾਲ ਭਰਿਆ
ਬੁੱਤ ਧੜਕਦਾ
ਤੇਰੇ ਹੱਥਾਂ 'ਚ ਪਲ ਪਲ ਘੜਦਾਂ ਆਪਣੇ ਆਪ ਨੂੰ ॥
ਦਿਨ ਲੰਘਦਾ ਹੈ
ਰਾਤ ਮੁਕਦੀ ਹੈ
ਕੋਈ ਸਤਰ ਹਨੇਰੇ 'ਚ ਚਾਨਣ ਵਾਂਗ ਚਮਕਦੀ ਹੈ
ਮੈਨੂੰ ਖੂਹ 'ਚ ਡਿੱਗੇ ਨੂੰ
ਬਾਹਰ ਕੱਢ ਲੈਂਦੀ ਹੈ
ਮੇਰੇ ਰਾਹਾਂ 'ਚ ਵਿਛ ਜਾਂਦੀ ਹੈ
ਮੈਂ ਅਹਿਸਾਸਾਂ ਭਾਵਾਂ ਰੰਗਾਂ ਨਾਲ ਭਰਿਆ
ਬੁੱਤ ਧੜਕਦਾ
ਤੇਰੇ ਹੱਥਾਂ 'ਚ ਪਲ ਪਲ ਘੜਦਾਂ ਆਪਣੇ ਆਪ ਨੂੰ ॥
Thursday, October 22, 2009
Subscribe to:
Posts (Atom)
ਓਕ
ਓਕ ਪਹਿਲਾ ਭਾਂਡਾ ਤੇਹ ਨੂੰ ਜਾਂਦਾ ਰਾਹ ਨਦੀ ਦਾ ਆਲਣਾ ਭਾਈ ਘਨੱਈਏ ਨੂੰ ਦੀਂਹਦਾ ਹਰ ਮੁਖ ਗੁਰੂ ਦਾ ਕੀਮਾ ਮਲਕੀ ਦੀ ਗਾਥਾ ਦਾ ਮਗਲਾਚਰਣ
-
ਮਨਮੋਹਨ ਨੂੰ ਪੰਜਾਬੀ ਚ ਕਵੀ ਤੇ ਚਿੰਤਕ ਵਜੋਂ ਇਕੋ ਜਿੰਨਾਂ ਹੀ ਜਾਣਿਆ ਜਾਂਦਾ ਹੈ । ਦੂਜੇ ਸ਼ਬਦਾਂ 'ਚ ਮਨਮੋਹਨ ਦੀ ਨਵੀਂ ਕਾਵਿ-ਕਿਤਾਬ ਹੈ ਜਿਸ ਚ ਮੈਂ ਸਭ ਤੋਂ ਪ...
-
"ਪੜ੍ਹੋ ਪੰਜਾਬ " ਦੀ ਵਰਕਸ਼ਾਪ ਚ ਅੱਜ ਇਕ ਅਧਿਆਪਕ ਨੇ ਆਪਣਾ ਤਜ਼ੁਰਬਾ ਸਾਂਝਾ ਕਰਦਿਆਂ ਦੱਸਿਆ ਕਿ ਬੱਚਿਆਂ ਨੂੰ ਪਿਆਰ ਨਾਲ ਪੜਾਉਂਦਿਆਂ ਇਕ ਮੰਦ ਬੁਧੀ ਦਾ ਬੱਚਾ ਦ...