Friday, May 15, 2009

ਖੁਸ਼ੀ ਦੀ ਖੋਜ

ਘੋੜੇ ਤੇ ਚੜਿਆ ਜਾਂਦਾ
ਕੌਣ
ਤੂੰ ਮਿਲੀ
ਤਾਂ ਸਮਝ ਆਇਆ
ਮੈਂ ਇਥੇ ਵੀ ਹਾਂ


ਬਿਰਖਾਂ ਦੀਆਂ ਜੜ੍ਹਾਂ ਦਾ ਫੈਲਾਅ
ਕੀੜੇ-ਮਕੌੜਿਆਂ ਦਾ ਭੋਜਨ
ਥੋੜ੍ਹਾ ਚਿਰ ਪਹਿਲਾਂ
ਮਹਿਮਾਨ ਲਈ ਛਿੱਲੇ
ਸੰਤਰੇ ਦੀਆਂ ਫਾੜ੍ਹੀਆਂ ਦਾ ਰਸ


ਕਬਜ਼ਾ ਨਹੀਂ ਕਰਨਾ ਮੈਂ
ਤੇਰੇ ਤੇ
ਤੂੰ ਮਿਲ
ਮੇਰੇ ਰੁੱਸੇ ਗੁਆਂਢੀ ਨੂੰ
ਹਸਪਤਾਲ ਕਿਸੇ ਮਰੀਜ਼ ਨੂੰ
ਮਸਤੀ ਚ ਨਚਦੇ ਫਕੀਰ ਨੂੰ


ਤੂੰ ਚਲੀ ਜਾ ਇਸ ਵੇਲੇ
ਕਿਸੇ ਹੋਰ ਲੋੜਵੰਦ ਕੋਲ


ਮਿਲੀ ਮੈਨੂੰ ਫਿਰ
ਇਸੇ ਤਰ੍ਹਾਂ ਸਬੱਬੀਂ
ਘੁੰਮਦਿਆਂ ਘੁੰਮਾਉਂਦਿਆਂ
ਪਹਾੜੀ ਮੈਦਾਨੀ ਸਫ਼ਰ 'ਚ


ਘੋੜੇ ਤੇ ਚੜਿਆ ਜਾਂਦਾ ਕੌਣ
ਜੋ ਰੁਕਿਆ ਨਹੀਂ।।

1 comment:

  1. ਕਿਤੇ ਦੀਵਾ ਜਗੇ ਚਾਨਣ ਮਿਲੇ ਤਾਂ ਲੈ ਲਿਆ ਕਰਨਾ
    ਕਿ ਮੇਰੇ ਵਾਂਗ ਨਾ ਹਰ ਕਿਰਨ ਪਰਖਣ ਲੱਗ ਪਿਆ ਕਰਨਾ

    ReplyDelete

ਓਕ

ਓਕ ਪਹਿਲਾ ਭਾਂਡਾ ਤੇਹ ਨੂੰ ਜਾਂਦਾ ਰਾਹ ਨਦੀ ਦਾ ਆਲਣਾ ਭਾਈ ਘਨੱਈਏ ਨੂੰ ਦੀਂਹਦਾ ਹਰ ਮੁਖ ਗੁਰੂ ਦਾ ਕੀਮਾ ਮਲਕੀ ਦੀ ਗਾਥਾ ਦਾ ਮਗਲਾਚਰਣ