ਕੀ ਪਰਵਾਹ ਉਸਨੂੰ ਕਿਸੇ ਦੀ
ਨੱਚਦਾ ਗਾਉਂਦਾ
ਟਿਕਟ ਲਾਲ ਕਿਲੇ ਨੂੰ ਦੇਖਣ ਦੀ
ਹੱਥਾਂ 'ਚ ਲਹਿਰਾਉਂਦਾ
ਇਸ ਤਰਾਂ ਲੱਗੇ
ਜਿਉਂ ਜਿੱਤ ਦਾ ਝੰਡਾ ਲਹਿਰਾਉਂਦਾ
ਚਾਂਭਲਿਆ ਉਹ
ਜੀਭ ਕਢਦਾ ਮੇਰੇ ਵੱਲ
ਨਾਲ ਦੀ ਨੂੰ ਅੱਖ ਮਾਰਦਾ....
ਗੇਟ ਕੀਪਰ ਨੇ ਨਹੀਂ ਜਾਣ ਦਿੱਤਾ ਅੰਦਰ ਉਹਨੂੰ
ਟਿਕਟ ਹੋਣ ਦੇ ਬਾਵਜੂਦ
ਉਹ ਰੁਕਿਆ ਇਕ ਪਲ
ਹੱਸਿਆ ਖੁਲ੍ਹ ਕੇ
ਨੱਚਦਾ ਗਾਉਂਦਾ
ਟਿਕਟ ਨੂੰ ਹੱਥਾਂ ‘ਚ ਲਹਿਰਾਉਂਦਾ
ਵਾਪਸ ਮੁੜਿਆ
ਜਿਵੇਂ ਜਿੱਤ ਦਾ ਝੰਡਾ ਗੱਡ
ਮੁੜ ਰਿਹਾ ਹੋਵੇ....
ਕੀ ਪਰਵਾਹ ਉਸ ਨੂੰ ਕਿਸੇ ਦੀ ।।
Subscribe to:
Post Comments (Atom)
ਓਕ
ਓਕ ਪਹਿਲਾ ਭਾਂਡਾ ਤੇਹ ਨੂੰ ਜਾਂਦਾ ਰਾਹ ਨਦੀ ਦਾ ਆਲਣਾ ਭਾਈ ਘਨੱਈਏ ਨੂੰ ਦੀਂਹਦਾ ਹਰ ਮੁਖ ਗੁਰੂ ਦਾ ਕੀਮਾ ਮਲਕੀ ਦੀ ਗਾਥਾ ਦਾ ਮਗਲਾਚਰਣ
-
"ਪੜ੍ਹੋ ਪੰਜਾਬ " ਦੀ ਵਰਕਸ਼ਾਪ ਚ ਅੱਜ ਇਕ ਅਧਿਆਪਕ ਨੇ ਆਪਣਾ ਤਜ਼ੁਰਬਾ ਸਾਂਝਾ ਕਰਦਿਆਂ ਦੱਸਿਆ ਕਿ ਬੱਚਿਆਂ ਨੂੰ ਪਿਆਰ ਨਾਲ ਪੜਾਉਂਦਿਆਂ ਇਕ ਮੰਦ ਬੁਧੀ ਦਾ ਬੱਚਾ ਦ...
-
ਅੱਜ ਮਜ਼ਦੂਰ ਦਿਵਸ ਹੈ । ਮੇਰੇ ਪਿਤਾ ਜੀ , ਜੋ ਰਾਜ-ਮਿਸਤਰੀ ਦਾ ਕੰਮ 50 ਸਾਲਾਂ ਤੋਂ ਕਰ ਰਹੇ ਨੇ ਅੱਜ ਵੀ ਕਿਸੇ ਦਾ ਘਰ ਬਣਾ ਰਹੇ ਨੇ । ਉਹਨਾਂ ਲਈ ਕੰਮ ਕਰਨਾ ਹੀ ਮਜ਼ਦੂਰ ਦ...
-
ਮਾਨਸਾ ਸ਼ਹਿਰ ਕਲਮਾਂ ਦਾ ਸ਼ਹਿਰ ਹੈ, ਰੰਗਾਂ ਤੇ ਰੰਗਕਰਮੀਆਂ ਦਾ ਸ਼ਹਿਰ ।ਕਿੰਨੀਆਂ ਹੀ ਸਾਹਿਤਕ ਸਭਿਆਚਾਰਕ ਸੰਸਥਾਵਾਂ ਆਏ ਦਿਨ ਰੂਬਰੂ , ਨਾਟਕ , ਬੈਠਕਾਂ ਤੇ ਸਾਹਿਤਕ ਸਭਿਆਚ...
No comments:
Post a Comment