ਮੈਂ ਤੇ ਮਿਤਰ
ਕਰਦੇ ਰਹੇ ਢੇਰ ਗੱਲਾਂ
ਕੱਲ੍ਹ ਸ਼ਾਮ ਫੋਨ 'ਤੇ
ਸਾਹਿਤ ਮੌਸਮ
ਕਾਇਨਾਤ ਬਜ਼ਾਰ
ਦਸਦੇ ਰਹੇ ਇਕ ਦੂਜੇ ਨੂੰ
ਆਪੋ ਆਪਣੀਆਂ ਯੋਜਨਾਵਾਂ
ਬਾਹਰਲੀਆਂ ਅੰਦਰਲੀਆਂ ਭਾਵਨਾਵਾਂ
ਤੇ ਫਿਰ ਅਚਾਨਕ
ਪੁਛਦੇ ਹਾਂ ਦੋਹੇਂ
ਇਕੋ ਵੇਲੇ
ਇਕ ਦੂਜੇ ਨੂੰ
ਕੀ ਹਾਲ ਹੈ ਬੱਚਿਆਂ ਦਾ
ਤਾੳ ਚੁੰਮਦਾ ਮੱਥਾ ਸਾਡਾ
ਤੇ ਆਖਦਾ
ਇਹੋ ਹੈ ਅਸਲੀ ਰਾਹ
ਦੋਸਤਾਂ ਨੂੰ ਕਵਿਤਾ ਸੁਣਾਉ
ਤੇ ਵਾਈਨ ਪਿਲਾਉ ।
Sunday, April 26, 2009
Subscribe to:
Post Comments (Atom)
ਓਕ
ਓਕ ਪਹਿਲਾ ਭਾਂਡਾ ਤੇਹ ਨੂੰ ਜਾਂਦਾ ਰਾਹ ਨਦੀ ਦਾ ਆਲਣਾ ਭਾਈ ਘਨੱਈਏ ਨੂੰ ਦੀਂਹਦਾ ਹਰ ਮੁਖ ਗੁਰੂ ਦਾ ਕੀਮਾ ਮਲਕੀ ਦੀ ਗਾਥਾ ਦਾ ਮਗਲਾਚਰਣ
-
"ਪੜ੍ਹੋ ਪੰਜਾਬ " ਦੀ ਵਰਕਸ਼ਾਪ ਚ ਅੱਜ ਇਕ ਅਧਿਆਪਕ ਨੇ ਆਪਣਾ ਤਜ਼ੁਰਬਾ ਸਾਂਝਾ ਕਰਦਿਆਂ ਦੱਸਿਆ ਕਿ ਬੱਚਿਆਂ ਨੂੰ ਪਿਆਰ ਨਾਲ ਪੜਾਉਂਦਿਆਂ ਇਕ ਮੰਦ ਬੁਧੀ ਦਾ ਬੱਚਾ ਦ...
-
ਅੱਜ ਮਜ਼ਦੂਰ ਦਿਵਸ ਹੈ । ਮੇਰੇ ਪਿਤਾ ਜੀ , ਜੋ ਰਾਜ-ਮਿਸਤਰੀ ਦਾ ਕੰਮ 50 ਸਾਲਾਂ ਤੋਂ ਕਰ ਰਹੇ ਨੇ ਅੱਜ ਵੀ ਕਿਸੇ ਦਾ ਘਰ ਬਣਾ ਰਹੇ ਨੇ । ਉਹਨਾਂ ਲਈ ਕੰਮ ਕਰਨਾ ਹੀ ਮਜ਼ਦੂਰ ਦ...
-
ਦਸ ਮਿੰਟ ਪਹਿਲਾਂ ਹੀ ਜਾਣਨ ਲੱਗਿਆ ਬੱਚਾ ਉਹ ਕਰਦਾ ਨਿੱਕੀਆਂ ਨਿੱਕੀਆਂ ਗੱਲਾਂ ਆਖਣ ਲੱਗਿਆ ਮੈਨੂੰ ਉਰੇ ਕਰੋ ਗੱਲ੍ਹ ਮਿੱਠੀ ਲੈਣੀ ਐ ਇਸ ਕਵਿਤਾ ਵਿਚਲਾ ਰਸ ਉਸ ਬੱਚੇ ਦੀ ਮਿੱਠ...
And Red Wine for Heart Patient Friends...
ReplyDelete