ਦੁੱਖ
ਪੰਡ ਡੱਡੂਆਂ ਦੀ
ਗੰਢ ਖੋਲਾਂ
ਬੁੜਕਦੇ ਖਿਲਰ ਜਾਣ
ਘਰ ਦੇ ਚਾਰ ਚੁਫੇਰ
ਹਰ ਰੋਜ਼
ਗੰਢ ਇਕ ਹੋਰ ਮਾਰਾਂ
ਇਸ ਗੰਢੜੀ ਉਪਰ
ਕਲਾ ਇਹੋ ਮੇਰੀ
ਦਿਸਣ ਨਾ ਦੇਵਾਂ
ਸਿਰ ਚੱਕੀ ਗੰਢੜੀ ਇਹ
ਬੱਚਿਆਂ ਨੂੰ ।।
Sunday, March 29, 2009
Subscribe to:
Post Comments (Atom)
ਓਕ
ਓਕ ਪਹਿਲਾ ਭਾਂਡਾ ਤੇਹ ਨੂੰ ਜਾਂਦਾ ਰਾਹ ਨਦੀ ਦਾ ਆਲਣਾ ਭਾਈ ਘਨੱਈਏ ਨੂੰ ਦੀਂਹਦਾ ਹਰ ਮੁਖ ਗੁਰੂ ਦਾ ਕੀਮਾ ਮਲਕੀ ਦੀ ਗਾਥਾ ਦਾ ਮਗਲਾਚਰਣ
-
"ਪੜ੍ਹੋ ਪੰਜਾਬ " ਦੀ ਵਰਕਸ਼ਾਪ ਚ ਅੱਜ ਇਕ ਅਧਿਆਪਕ ਨੇ ਆਪਣਾ ਤਜ਼ੁਰਬਾ ਸਾਂਝਾ ਕਰਦਿਆਂ ਦੱਸਿਆ ਕਿ ਬੱਚਿਆਂ ਨੂੰ ਪਿਆਰ ਨਾਲ ਪੜਾਉਂਦਿਆਂ ਇਕ ਮੰਦ ਬੁਧੀ ਦਾ ਬੱਚਾ ਦ...
-
ਮਾਨਸਾ ਸ਼ਹਿਰ ਕਲਮਾਂ ਦਾ ਸ਼ਹਿਰ ਹੈ, ਰੰਗਾਂ ਤੇ ਰੰਗਕਰਮੀਆਂ ਦਾ ਸ਼ਹਿਰ ।ਕਿੰਨੀਆਂ ਹੀ ਸਾਹਿਤਕ ਸਭਿਆਚਾਰਕ ਸੰਸਥਾਵਾਂ ਆਏ ਦਿਨ ਰੂਬਰੂ , ਨਾਟਕ , ਬੈਠਕਾਂ ਤੇ ਸਾਹਿਤਕ ਸਭਿਆਚ...
-
ਅੱਜ ਮਜ਼ਦੂਰ ਦਿਵਸ ਹੈ । ਮੇਰੇ ਪਿਤਾ ਜੀ , ਜੋ ਰਾਜ-ਮਿਸਤਰੀ ਦਾ ਕੰਮ 50 ਸਾਲਾਂ ਤੋਂ ਕਰ ਰਹੇ ਨੇ ਅੱਜ ਵੀ ਕਿਸੇ ਦਾ ਘਰ ਬਣਾ ਰਹੇ ਨੇ । ਉਹਨਾਂ ਲਈ ਕੰਮ ਕਰਨਾ ਹੀ ਮਜ਼ਦੂਰ ਦ...
ਗੁਰਪ੍ਰੀਤ ਜੀ ਠੀਕ ਹੈ, ਸਭ ਗੱਲਾਂ ਨਹੀ ਨਸ਼ਰ ਕਰੀਦਿਆਂ ਐਂਵੇਂ ਹੀ ਦਿਲ ਪਾਗਲਾ
ReplyDeleteਕੁਝ ਅਫ੍ਸਾਨੇ ਚੋਰੀ ਚੋਰੀ ਲਿਖ ਕਿ ਕਿਤੇ ਲਕੋ ਜਾਈਏ. ਦੁਖ ਬੋਲ ਕਿ ਜੇ ਦੱਸਿਆ ਤਾਂ
ਕੀ ਦੱਸਿਆ...............???
bus issse karke.. tuhanu phone vi nahi kar ho riha..
ReplyDeleteਕੀ ਕਹਾਂ....? ਆਪਣੇ ਬ੍ਲੋਗ ਤੇ ਵੀ ਦੁਖ ਨੁੰ ਫ੍ਲੋਰ ਕੇ ਆਈ ਹਾਂ ਤੇ ਏਥੇ ਵੀ ਓਇਓ ਕੁਝ ਨਜ਼ਰ ਆ ਰਿਹਾ
ReplyDeleteਹੈ ...ਏਹ ਦੁਖ ਹੁੰਦੇ ਹੀ ਡੱਡੂਆਂ ਵੰਗਰ...ਇਹ੍ਨਾ ਦਾ ਕੋਈ ਮੌਸਮ ਨਹੀਂ ਹੁੰਦਾ..... ਬਹੁਤ ਸੋਹਣੀ ਰਚਨਾ
....ਵਧਾਈ....!!