Sunday, July 18, 2010
Tuesday, July 13, 2010
Saturday, May 15, 2010
ਦ੍ਰਿਸ਼-ਦਰਸ਼ਨ
ਮਨਮੋਹਨ ਨੂੰ ਪੰਜਾਬੀ ਚ ਕਵੀ ਤੇ ਚਿੰਤਕ ਵਜੋਂ ਇਕੋ ਜਿੰਨਾਂ ਹੀ ਜਾਣਿਆ ਜਾਂਦਾ ਹੈ । ਦੂਜੇ ਸ਼ਬਦਾਂ 'ਚ ਮਨਮੋਹਨ ਦੀ ਨਵੀਂ ਕਾਵਿ-ਕਿਤਾਬ ਹੈ ਜਿਸ ਚ ਮੈਂ ਸਭ ਤੋਂ ਪਹਿਲਾਂ ਕਵਿਤਾ 'ਦ੍ਰਿਸ਼-ਦਰਸ਼ਨ ' ਪੜ੍ਹਦਾ ਹਾਂ । ਵਾਢੀਆਂ ਵੇਲੇ ਦੀ ਇਹ ਖੂਬਸੂਰਤ ਕਵਿਤਾ ਪੰਜਾਬੀ ਦੀ ਮਾਣ ਕਰਨ ਵਾਲੀ ਕਵਿਤਾ ਹੈ । ਇਹਦੇ ਨਾਲ ਦੀ ਕੋਈ ਹੋਰ ਕਵਿਤਾ ਮੈਂ ਪੰਜਾਬੀ ਚ ਨਹੀਂ ਪੜ੍ਹੀ । ਇਹ ਕਵਿਤਾ ਚਾਅ ਨਾਲ ਮੈਂ ਆਪਣੇ ਦੋਸਤਾਂ ਨੂੰ ਸੁਣਾਈ ਹੈ ... ਆਪਣੀ ਪਤਨੀ ਨੂੰ ਸੁਣਾਈ ਹੈ .... ਤੇ ਬਲਾਗ ਬਹਾਨੇ ਤੁਹਾਨੂੰ ਸਾਰਿਆਂ ਨੂੰ ਸੁਣਾ ਰਿਹਾ ਹਾਂ। ਤੁਹਾਨੂੰ ਇਹ ਕਵਿਤਾ ਕਿਹੋ ਜਿਹੀ ਲੱਗੀ ਜ਼ਰੂਰ ਦੱਸਣਾ ...ਮੈਨੂੰ ਚੰਗਾ ਲੱਗੇਗਾ ....
ਕਣਕਾਂ ਪੱਕਣ ਤੇ ਵੱਢਣ ਦੇ ਦਿਨ
ਹੁੰਦੇ ਨੇ ਦੱਬੀਆਂ ਇਛਾਵਾਂ ਦੇ
ਪੂਰੇ ਹੋਣ ਦੇ ਦਿਨ
ਦਾਤੀਆਂ ਸਿੱਟਿਆਂ ਦੀ ਖਹਿ ਖਸਰ ਦੀ ਲੈਅ 'ਤੇ
ਬਦੋਬਦੀ ਮਚਲ ਪੈਣ ਬੁੱਲ੍ਹਾਂ 'ਤੇ ਗੀਤ
ਦੱਬੇ ਹੁੰਦੇ ਨੇ ਨਵੇਂ ਪ੍ਰੇਮ ਏਨਾਂ 'ਚ
ਪੁਰਾਣੇ ਨੇਹੁੰ ਉਠ ਪੈਂਦੇ ਚੀਸ ਬਣ
ਆਪਣੇ ਹਿੱਸੇ ਦੇ ਖੱਤੇ ਨੂੰ
ਮਕਾਉਣ ਦੀ ਕਾਹਲ ਚ
ਭੁੱਲ ਜਾਂਦੀਆਂ ਕਣਕਾਂ ਵੱਢਦੀਆਂ ਤ੍ਰੀਮਤਾਂ
ਤੁਰ ਗਿਆਂ ਦੀ ਕਸਕ
ਆਉਣ ਵਾਲਿਆਂ ਦੀ ਉਡੀਕ
ਕਿਉਂਕਿ ਕਣਕਾਂ ਵੱਢਣ ਦੇ ਦਿਨ
ਹੁੰਦੇ ਨੇ ਨਵੇਂ ਸ਼ਬਦਾਂ ਦੇ ਨਵੇਂ ਅਰਥ
ਈਜਾਦ ਕਰਨ ਦੇ
( ਸਾਰੀ ਕਵਿਤਾ ਪੜ੍ਹਨ ਲਈ ਕਿਤਾਬ ਪੜ੍ਹੋ ਜੀ )
ਕਣਕਾਂ ਪੱਕਣ ਤੇ ਵੱਢਣ ਦੇ ਦਿਨ
ਹੁੰਦੇ ਨੇ ਦੱਬੀਆਂ ਇਛਾਵਾਂ ਦੇ
ਪੂਰੇ ਹੋਣ ਦੇ ਦਿਨ
ਦਾਤੀਆਂ ਸਿੱਟਿਆਂ ਦੀ ਖਹਿ ਖਸਰ ਦੀ ਲੈਅ 'ਤੇ
ਬਦੋਬਦੀ ਮਚਲ ਪੈਣ ਬੁੱਲ੍ਹਾਂ 'ਤੇ ਗੀਤ
ਦੱਬੇ ਹੁੰਦੇ ਨੇ ਨਵੇਂ ਪ੍ਰੇਮ ਏਨਾਂ 'ਚ
ਪੁਰਾਣੇ ਨੇਹੁੰ ਉਠ ਪੈਂਦੇ ਚੀਸ ਬਣ
ਆਪਣੇ ਹਿੱਸੇ ਦੇ ਖੱਤੇ ਨੂੰ
ਮਕਾਉਣ ਦੀ ਕਾਹਲ ਚ
ਭੁੱਲ ਜਾਂਦੀਆਂ ਕਣਕਾਂ ਵੱਢਦੀਆਂ ਤ੍ਰੀਮਤਾਂ
ਤੁਰ ਗਿਆਂ ਦੀ ਕਸਕ
ਆਉਣ ਵਾਲਿਆਂ ਦੀ ਉਡੀਕ
ਕਿਉਂਕਿ ਕਣਕਾਂ ਵੱਢਣ ਦੇ ਦਿਨ
ਹੁੰਦੇ ਨੇ ਨਵੇਂ ਸ਼ਬਦਾਂ ਦੇ ਨਵੇਂ ਅਰਥ
ਈਜਾਦ ਕਰਨ ਦੇ
( ਸਾਰੀ ਕਵਿਤਾ ਪੜ੍ਹਨ ਲਈ ਕਿਤਾਬ ਪੜ੍ਹੋ ਜੀ )
Friday, May 14, 2010
Subscribe to:
Posts (Atom)
ਓਕ
ਓਕ ਪਹਿਲਾ ਭਾਂਡਾ ਤੇਹ ਨੂੰ ਜਾਂਦਾ ਰਾਹ ਨਦੀ ਦਾ ਆਲਣਾ ਭਾਈ ਘਨੱਈਏ ਨੂੰ ਦੀਂਹਦਾ ਹਰ ਮੁਖ ਗੁਰੂ ਦਾ ਕੀਮਾ ਮਲਕੀ ਦੀ ਗਾਥਾ ਦਾ ਮਗਲਾਚਰਣ
-
"ਪੜ੍ਹੋ ਪੰਜਾਬ " ਦੀ ਵਰਕਸ਼ਾਪ ਚ ਅੱਜ ਇਕ ਅਧਿਆਪਕ ਨੇ ਆਪਣਾ ਤਜ਼ੁਰਬਾ ਸਾਂਝਾ ਕਰਦਿਆਂ ਦੱਸਿਆ ਕਿ ਬੱਚਿਆਂ ਨੂੰ ਪਿਆਰ ਨਾਲ ਪੜਾਉਂਦਿਆਂ ਇਕ ਮੰਦ ਬੁਧੀ ਦਾ ਬੱਚਾ ਦ...
-
ਅੱਜ ਮਜ਼ਦੂਰ ਦਿਵਸ ਹੈ । ਮੇਰੇ ਪਿਤਾ ਜੀ , ਜੋ ਰਾਜ-ਮਿਸਤਰੀ ਦਾ ਕੰਮ 50 ਸਾਲਾਂ ਤੋਂ ਕਰ ਰਹੇ ਨੇ ਅੱਜ ਵੀ ਕਿਸੇ ਦਾ ਘਰ ਬਣਾ ਰਹੇ ਨੇ । ਉਹਨਾਂ ਲਈ ਕੰਮ ਕਰਨਾ ਹੀ ਮਜ਼ਦੂਰ ਦ...





.jpg)
