ਦੁੱਖ
ਪੰਡ ਡੱਡੂਆਂ ਦੀ
ਗੰਢ ਖੋਲਾਂ
ਬੁੜਕਦੇ ਖਿਲਰ ਜਾਣ
ਘਰ ਦੇ ਚਾਰ ਚੁਫੇਰ
ਹਰ ਰੋਜ਼
ਗੰਢ ਇਕ ਹੋਰ ਮਾਰਾਂ
ਇਸ ਗੰਢੜੀ ਉਪਰ
ਕਲਾ ਇਹੋ ਮੇਰੀ
ਦਿਸਣ ਨਾ ਦੇਵਾਂ
ਸਿਰ ਚੱਕੀ ਗੰਢੜੀ ਇਹ
ਬੱਚਿਆਂ ਨੂੰ ।।
Subscribe to:
Post Comments (Atom)
ਓਕ
ਓਕ ਪਹਿਲਾ ਭਾਂਡਾ ਤੇਹ ਨੂੰ ਜਾਂਦਾ ਰਾਹ ਨਦੀ ਦਾ ਆਲਣਾ ਭਾਈ ਘਨੱਈਏ ਨੂੰ ਦੀਂਹਦਾ ਹਰ ਮੁਖ ਗੁਰੂ ਦਾ ਕੀਮਾ ਮਲਕੀ ਦੀ ਗਾਥਾ ਦਾ ਮਗਲਾਚਰਣ
-
ਮਨਮੋਹਨ ਨੂੰ ਪੰਜਾਬੀ ਚ ਕਵੀ ਤੇ ਚਿੰਤਕ ਵਜੋਂ ਇਕੋ ਜਿੰਨਾਂ ਹੀ ਜਾਣਿਆ ਜਾਂਦਾ ਹੈ । ਦੂਜੇ ਸ਼ਬਦਾਂ 'ਚ ਮਨਮੋਹਨ ਦੀ ਨਵੀਂ ਕਾਵਿ-ਕਿਤਾਬ ਹੈ ਜਿਸ ਚ ਮੈਂ ਸਭ ਤੋਂ ਪ...
-
ਦੇਵਨੀਤ ਨਾਲ ਮੇਰਾ ਵਾਹ ਵੀਹ ਬਾਈ ਵਰ੍ਹਿਆਂ ਦਾ ਹੈ , ਉਦੋਂ ਉਹ ਬਿਆਲੀਆਂ ਦਾ ਸੀ ਤੇ ਮੈਂ ਚੌਵੀਆਂ ਦਾ । ਸਬੱਬ ਨਾਲ ਮੈਂ ...
-
ਮੇਰੇ ਕੋਲ ਪੜ੍ਹਨ ਆਉਂਦੇ ਬੱਚਿਆਂ ਦੇ ਕੁੜਤੇ ਅਕਸਰ ਪਾਟੇ ਹੁੰਦੇ ਕਾਜਾਂ ਕਾਲਰਾਂ ਜੇਬਾਂ ਕੋਲੋਂ ਇਕ-ਅਧ ਬਟਨ ਜੇ ਲੱਗਿਆ ਹੋਵੇ ਲਾਲ ਪੀਲੇ ਕਾਲੇ ਧਾਗੇ ਨਾਲ ਉਹ ਵੀ ਖੁਲ੍ਹਿਆ...
ਗੁਰਪ੍ਰੀਤ ਜੀ ਠੀਕ ਹੈ, ਸਭ ਗੱਲਾਂ ਨਹੀ ਨਸ਼ਰ ਕਰੀਦਿਆਂ ਐਂਵੇਂ ਹੀ ਦਿਲ ਪਾਗਲਾ
ReplyDeleteਕੁਝ ਅਫ੍ਸਾਨੇ ਚੋਰੀ ਚੋਰੀ ਲਿਖ ਕਿ ਕਿਤੇ ਲਕੋ ਜਾਈਏ. ਦੁਖ ਬੋਲ ਕਿ ਜੇ ਦੱਸਿਆ ਤਾਂ
ਕੀ ਦੱਸਿਆ...............???
bus issse karke.. tuhanu phone vi nahi kar ho riha..
ReplyDeleteਕੀ ਕਹਾਂ....? ਆਪਣੇ ਬ੍ਲੋਗ ਤੇ ਵੀ ਦੁਖ ਨੁੰ ਫ੍ਲੋਰ ਕੇ ਆਈ ਹਾਂ ਤੇ ਏਥੇ ਵੀ ਓਇਓ ਕੁਝ ਨਜ਼ਰ ਆ ਰਿਹਾ
ReplyDeleteਹੈ ...ਏਹ ਦੁਖ ਹੁੰਦੇ ਹੀ ਡੱਡੂਆਂ ਵੰਗਰ...ਇਹ੍ਨਾ ਦਾ ਕੋਈ ਮੌਸਮ ਨਹੀਂ ਹੁੰਦਾ..... ਬਹੁਤ ਸੋਹਣੀ ਰਚਨਾ
....ਵਧਾਈ....!!